Nation Post

President Election 2022: ਵੋਟ ਪਾਉਣ ਲਈ ਵਿਧਾਨ ਸਭਾ ਪਹੁੰਚੇ ਵਿਧਾਇਕ, ਪ੍ਰਤਾਪ ਬਾਜਵਾ ਨੇ ਸਾਂਝੀ ਕੀਤੀ ਤਸਵੀਰ

ਚੰਡੀਗੜ੍ਹ: ਭਾਰਤ ਦੇ 15ਵੇਂ ਰਾਸ਼ਟਰਪਤੀ ਦੀ ਚੋਣ ਲਈ ਅੱਜ ਵੋਟਿੰਗ ਹੋ ਰਹੀ ਹੈ। ਇਸ ਦੇ ਲਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਭਵਨ ਕੰਪਲੈਕਸ ਵਿੱਚ ਬਣੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਵਿਧਾਇਕ ਅਤੇ ਸੰਸਦ ਮੈਂਬਰ ਵੀ ਵੋਟਾਂ ਪਾਉਣ ਲਈ ਵਿਧਾਨ ਸਭਾ ਪਹੁੰਚ ਰਹੇ ਹਨ। ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਵੀ ਵੋਟ ਪਾਉਣ ਲਈ ਪੁੱਜੇ। ਇਸ ਦੀ ਇੱਕ ਤਸਵੀਰ ਉਨ੍ਹਾਂ ਨੇ ਆਪਣੇ ਟਵਿਟਰ ਅਕਾਊਂਟ ‘ਤੇ ਵੀ ਸ਼ੇਅਰ ਕੀਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਦ੍ਰੋਪਦੀ ਮੁਰਮੂ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (NDA) ਤੋਂ ਹੈ ਅਤੇ ਯਸ਼ਵੰਤ ਸਿਨਹਾ ਵਿਰੋਧੀ ਧਿਰ ਤੋਂ ਉਮੀਦਵਾਰ ਹਨ। ਇਸ ਦੇ ਲਈ ਦੇਸ਼ ਦੇ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਚੁਣੇ ਗਏ ਸੰਸਦ ਮੈਂਬਰ ਅਤੇ ਵਿਧਾਇਕ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਕੁੱਲ ਵੋਟਾਂ ਦੀ ਗਿਣਤੀ 4800 ਹੈ। ਨਤੀਜੇ 21 ਜੁਲਾਈ ਨੂੰ ਆਉਣਗੇ।

Exit mobile version