Nation Post

ਇਹੋ ਜਿਹਾ ਕੀ ਹੋਇਆ ਕਿ ਪੂਰੀ ਦੁਨੀਆਂ ਦੇ ਸਾਹਮਣੇ PM ਲੱਗੇ ਹਕਲਾਉਣ

ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿੱਚ ਹੀ ਆਪਣੇ ਭਾਸ਼ਣ ਨੂੰ ਕੁਝ ਮਿੰਟ ਲਈ ਰੋਕਣਾ ਪਿਆ| ਸੋਸ਼ਲ ਮੀਡਿਆ ਤੇ ਲੋਗ ਕਹਿਣ ਲੱਗੇ ਕਿ ਵਿਸ਼ਵ ਆਰਥਿਕ ਫੋਰਮ ਵਿਚ ਭਾਸ਼ਣ ਦੇ ਰਹੇ PM ਮੋਦੀ ਦਾ ਹੋ ਸਕਦਾ ਹੈ ਟੈਲੀਪ੍ਰੋਂਪਟਰ ਅਚਾਨਕ ਰੁੱਕ ਗਿਆ ਹੋਵੇ ਜਿਸ ਤੋਂ ਬਾਅਦ PM ਮੋਦੀ ਅਚਾਨਕ ਬੋਲਦੇ ਬੋਲਦੇ ਰੁੱਕ ਗਏ| PM ਉਥੇ ਮੌਜੂਦ ਲੋਕਾਂ ਨੂੰ ਇਸ਼ਾਰਾ ਕਰਦੇ ਵੀ ਦਿਖੇ| ਦਰਅਸਲ ਟੈਲੀਪ੍ਰੋਂਪਟਰ TV ਵਰਗਾ ਦਿਖਦਾ ਹੈ, ਜਿਸ ਤੇ ਸਕਰਿਪਟ ਲਿਖ ਕੇ ਆਉਂਦੀ ਹੈ| ਜੋ ਬੋਲਣਾ ਹੈ ਟੈਲੀਪ੍ਰੋਂਪਟਰ ਤੇ ਲਿਖਿਆ ਹੁੰਦਾ ਹੈ|

ਪ੍ਰਧਾਨ ਮੰਤਰੀ ਨੇ ਪਰੇਸ਼ਾਨ ਹੋ ਕੇ ਵਰਲਡ ਇਕਨਾਮਿਕ ਫੋਰਮ ਦੇ ਚੇਅਰਮੈਨ ਕਲੌਸ ਸ਼ਵਾਬ ਨੂੰ ਪੁੱਛਿਆ ਕਿ ਆਵਾਜ਼ ਆ ਰਹੀ ਹੈ|

ਚੇਅਰਮੈਨ ਕਲੌਸ ਨੇ ਕਿਹਾ ਕਿ ਆਵਾਜ਼ ਤਾਂ ਆ ਰਹੀ ਹੈ| ਹਜ਼ਾਰਾਂ ਲੋਕ ਤੁਹਾਨੂੰ ਸੁਣ ਰਹੇ ਸਨ, ਤੁਸੀ ਬੋਲੋ ਥੋੜੀ ਦੇਰ ਬਾਅਦ PM ਮੋਦੀ ਆਪਣੀ ਗੱਲ ਦੁਬਾਰਾ ਤੋਂ ਸ਼ੁਰੂ ਕਰਦੇ ਸਨ| ਉਨ੍ਹਾਂ ਨੇ ਕਰੀਬ ਅੱਧੇ ਘੰਟੇ ਤੱਕ ਵਿਸ਼ਵ ਆਰਥਿਕ ਫੋਰਮ ਨਾਲ ਗੱਲ ਕੀਤੀ ਤੇ 7 ਮਿੰਟਾਂ ਬਾਅਦ ਟੈਲੀਪ੍ਰੋਂਪਟਰ ਖਰਾਬ ਹੋ ਗਿਆ|

ਵੀਡੀਓ ਵਾਇਰਲ ਹੁੰਦੇ ਹੀ ਵਿਰੋਧੀ ਪਾਰਟੀ ਨੇ PM ਮੋਦੀ ਤੇ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ| ਕਾਂਗਰਸ ਨੇਤਾ ਰਾਧਿਕਾ ਖੇੜਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਇਹ ਹੀ ਵਜ੍ਹਾ ਹੈ ਕਿ PM ਪ੍ਰੈਸ ਕਾਨਫਰੰਸ ਨਹੀਂ ਕਰਦੇ ਹਨ| ਇਸ ਘਟਨਾ ਤੋਂ ਬਾਅਦ ਕਾਂਗਰਸ ਨੇ #TeleprompterPM ਟਰੇਂਡ ਕਰਨਾ ਸ਼ੁਰੂ ਕਰ ਦਿੱਤਾ|

ਦੂਜੇ ਪਾਸੇ BJP ਸਮਰਥਕਾਂ ਦਾ ਦਾਅਵਾ ਹੈ ਕਿ ਇਹ ਸਾਰੀ ਸਮੱਸਿਆ ਵਿਸ਼ਵ ਆਰਥਿਕ ਫੋਰਮ ਦੇ ਵਲੋਂ ਹੀ ਆਈ ਹੈ ਤੇ ਕਿਹਾ ਕਿ PM ਦਾ ਟੈਲੀਪ੍ਰੋਂਪਟਰ ਖਰਾਬ ਨਹੀਂ ਹੋਇਆ ਸੀ|

ਸਿਖਰ ਸੰਮੇਲਨ ਵਿੱਚ ਬੋਲਦਿਆਂ, PM ਮੋਦੀ ਨੇ ਕਿਹਾ ਕਿ ਭਾਰਤ, ਜੋ ਆਪਣੀ ਆਜ਼ਾਦੀ ਦੇ 75ਵੇਂ ਵਰ੍ਹੇ ਦਾ ਜਸ਼ਨ ਮਨਾ ਰਿਹਾ ਹੈ ਤੇ ਦੇਸ਼ ਵਿੱਚ 156 ਕਰੋੜ ਵੈਕਸੀਨ ਖੁਰਾਕਾਂ ਦਾ ਪ੍ਰਬੰਧ ਵੀ ਕਰ ਰਿਹਾ ਹੈ, ਨੇ ਦੁਨੀਆਂ ਨੂੰ ਉਮੀਦ ਦਾ ਗੁਲਦਸਤਾ ਵੀ ਤੌਹਫ਼ੇ ਵਿੱਚ ਦਿੱਤਾ ਹੈ| ਮੋਦੀ ਨੇ ਕਿਹਾ, ” ਇਸ ਗੁਲਦਸਤੇ ਵਿੱਚ ਲੋਕਤੰਤਰ ਵਿੱਚ ਪੂਰਾ ਵਿਸ਼ਵਾਸ, 21ਵੀਂ ਸਦੀ ਨੂੰ ਸ਼ਕਤੀ ਦੇਣ ਵਾਲੀ ਤਕਨੀਕ, ਭਾਰਤੀਆਂ ਦੀ ਪ੍ਰਤਿਭਾ ਤੇ ਸੁਭਾਅ ਰੱਖਦਾ ਹੈ|

 

ਪ੍ਰੈਸ ਕਾਨਫਰੰਸ ਨੂੰ ਲੈ ਕੇ ਮੋਦੀ ਨੂੰ ਇਸ ਲਈ ਘੇਰਿਆ ਜਾਂਦਾ ਹੈ ਕਿ ਅੱਠ ਸਾਲਾਂ ਤੋਂ ਇਕ ਵਾਰ ਵੀਂ ਪ੍ਰੈਸ ਕਾਨਫਰੰਸ ਕੀਤੀ ਹੈ| ਹਰ ਭਾਸ਼ਣ ਟੈਲੀਪ੍ਰੋਂਪਟਰ ਤੋਂ ਹੀ ਪੜਦੇ ਹਨ| ਦੱਸਿਆ ਜਾ ਰਿਹਾ ਹੈ ਕਿ ਪ੍ਰੈਸ ਕਾਨਫਰੰਸ ਵਿੱਚ ਉਹ ਅਜਿਹਾ ਨਹੀਂ ਕਰ ਸਕਦੇ ਕਿਉਂਕਿ ਉਹ ਪੱਤਰਕਾਰਾਂ ਦੇ ਸਵਾਲ ਹੋਣਗੇ ਤੇ ਉਸ ਦੇ ਸਿੱਧੇ ਜ਼ਵਾਬ ਮੋਦੀ ਨੂੰ ਹੀ ਦੇਣੇ ਪੈਣਗੇ|

ਟਵਿੱਟਰ ‘ਤੇ ਕਈ ਲੋਕਾਂ ਨੇ ਮਜ਼ਾਕ ਲਈ ਵੀਡੀਓ ਸ਼ੇਅਰ ਕੀਤੀ, ਕੁਝ ਟਵੀਟ ਹੇਠਾਂ ਦਿੱਤੇ ਗਏ ਹਨ।

Exit mobile version