ਕੱਟੜਪੰਥੀ ਇਸਲਾਮੀ ਸੰਗਠਨ ਪਾਪੂਲਰ ਫਰੰਟ ਆਫ ਇੰਡੀਆ (ਪੀਐਫਆਈ) ਨੂੰ ਅੱਤਵਾਦ ਫੰਡਿੰਗ ਅਤੇ ਹੋਰ ਗਤੀਵਿਧੀਆਂ ਕਾਰਨ ਭਾਰਤ ਵਿੱਚ ਪੰਜ ਸਾਲਾਂ ਲਈ ਪਾਬੰਦੀ ਲਗਾਈ ਗਈ ਹੈ। ਇਸ ਸਬੰਧੀ ਗ੍ਰਹਿ ਮੰਤਰਾਲੇ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਸੰਗਠਨ ‘ਤੇ ਯੂਏਪੀਏ ਐਕਟ ਦੇ ਤਹਿਤ ਪਾਬੰਦੀ ਲਗਾਈ ਗਈ ਹੈ। ਦੱਸ ਦੇਈਏ ਕਿ ਪੀਐਫਆਈ ਇੱਕ ਕੱਟੜਪੰਥੀ ਸੰਗਠਨ ਹੈ। 2017 ‘ਚ NIA ਨੇ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਇਸ ਸੰਗਠਨ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ। ਐਨਆਈਏ ਦੀ ਜਾਂਚ ਵਿੱਚ ਸੰਗਠਨ ਦੇ ਕਥਿਤ ਤੌਰ ‘ਤੇ ਹਿੰਸਕ ਅਤੇ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਬਾਰੇ ਸਾਹਮਣੇ ਆਇਆ ਸੀ। NIA ਦੇ ਡੋਜ਼ੀਅਰ ਮੁਤਾਬਕ ਇਸ ਸੰਗਠਨ ਨੂੰ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਮੰਨਿਆ ਜਾਂਦਾ ਸੀ।
ਇਨ੍ਹਾਂ ਸੰਸਥਾਵਾਂ ‘ਤੇ ਲਗਾਈ ਜਾਵੇ ਪਾਬੰਦੀ
ਰੀਹੈਬ ਇੰਡੀਆ ਫਾਊਂਡੇਸ਼ਨ
ਕੈਂਪਸ ਫਰੰਟ ਆਫ ਇੰਡੀਆ
ਆਲ ਇੰਡੀਆ ਇਮਾਮ ਕੌਂਸਲ
ਨੈਸ਼ਨਲ ਕਨਫੈਡਰੇਸ਼ਨ ਆਫ਼ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ
ਰਾਸ਼ਟਰੀ ਮਹਿਲਾ ਮੋਰਚਾ, ਜੂਨੀਅਰ ਫਰੰਟ
ਇੰਪਾਵਰ ਇੰਡੀਆ ਫਾਊਂਡੇਸ਼ਨ
ਰੀਹੈਬ ਫਾਊਂਡੇਸ਼ਨ (ਕੇਰਲਾ)
ਜੂਨੀਅਰ ਫਰੰਟ
ਗਿਰੀਰਾਜ ਸਿੰਘ ਨੇ PFI ਨੂੰ ਕਿਹਾ – ਬਾਏ-ਬਾਈ
PFI ‘ਤੇ ਪੰਜ ਸਾਲ ਦੀ ਪਾਬੰਦੀ ਤੋਂ ਬਾਅਦ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਟਵੀਟ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵੀਟ ‘ਚ ਲਿਖਿਆ ਕਿ ਬਾਏ-ਬਾਏ ਪੀ.ਐੱਫ.ਆਈ. ਇਸ ਤੋਂ ਇਲਾਵਾ ਉਨ੍ਹਾਂ ਨੇ ਗ੍ਰਹਿ ਮੰਤਰਾਲੇ ਦੇ ਨੋਟੀਫਿਕੇਸ਼ਨ ਦੀ ਕਾਪੀ ਵੀ ਸਾਂਝੀ ਕੀਤੀ ਹੈ।