ਅੰਮ੍ਰਿਤਸਰ (ਮਨਮੀਤ ਕੌਰ) – ਜ਼ਿਲ੍ਹਾ ਪਟਿਆਲਾ ‘ਚ ਲੋਕ ਸਭਾ ਚੋਣਾਂ ਸ਼ੁਰੂ ਹੋ ਗਈਆਂ ਹਨ, ਜਿਸ ਵਿੱਚ 10,500 ਕਰਮਚਾਰੀ ਅਤੇ ਅਧਿਕਾਰੀ 2077 ਪੋਲਿੰਗ ਬੂਥਾਂ ਦਾ ਪ੍ਰਬੰਧ ਸੰਭਾਲ ਰਹੇ ਹਨ। ਹਲਕਾ ਡੇਰਾਬਸੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ 291 ਬੂਥਾਂ ‘ਤੇ 1551 ਚੋਣ ਅਮਲਾ ਦੀ ਡਿਊਟੀ ਲੱਗੀ ਹੈ।
ਦੱਸ ਦੇਈਏ ਕਿ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਚੋਣ ਲੜ ਰਹੇ ਹਨ, ਜਿਸ ਵਿੱਚ ਭਾਰੀ ਮਤਦਾਨ ਦੀ ਉਮੀਦ ਹੈ। ਇਸ ਲੋਕ ਸਭਾ ਸੀਟ ਤੋਂ ਭਾਜਪਾ ਦੀ ਪ੍ਰਨੀਤ ਕੌਰ, ਕਾਂਗਰਸ ਦੀ ਧਰਮਵੀਰ ਗਾਂਧੀ, ਆਮ ਆਦਮੀ ਪਾਰਟੀ ਦਾ ਡਾ. ਬਲਬੀਰ ਸਿੰਘ, ਅਕਾਲੀ ਦਲ ਦਾ ਐੱਨਕੇ ਸ਼ਰਮਾ ਤੇ ਬਸਪਾ ਦਾ ਜਗਜੀਤ ਸਿੰਘ ਛੜਬੜ ਚੋਣ ਮੈਦਾਨ ‘ਚ ਹਨ।
ਇਸ ਜ਼ਿਲ੍ਹੇ ‘ਚ ਕੁੱਲ ਵੋਟਰ 18 ਲੱਖ, 6 ਹਜ਼ਾਰ, 429 ਹਨ, ਜਿਨ੍ਹਾਂ ‘ਚੋਂ ਪੁਰਸ਼ 9 ਲੱਖ 44 ਹਜ਼ਾਰ 300, ਔਰਤਾਂ 8 ਲੱਖ 62 ਹਜ਼ਾਰ 44, ਨੌਜਵਾਨ 42240, 100 ਸਾਲ ਤੋਂ ਵੱਧ 458, ਥਰਡ ਜੈਂਡਰ 80 ਅਤੇ ਦਿਵਿਆਂਗ 13763 ਹਨ। ਵੋਟਾਂ ਪਾਉਣ ਵਾਲਿਆਂ ‘ਚ ਕਾਂਗਰਸੀ ਉਮੀਦਵਾਰ ਡਾ: ਧਰਮਵੀਰ ਗਾਂਧੀ ਅਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਸ਼ਾਮਲ ਸਨ।