Nation Post

NIA ਨੇ ਖਾਲਿਸਤਾਨੀ ਅੱਤਵਾਦੀ ਕੁਲਵਿੰਦਰ ਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ, ਸਾਲ 2019 ਤੋਂ ਚੱਲ ਰਿਹਾ ਸੀ ਫਰਾਰ

NIA

NIA ਨੇ ਮੋਸਟ ਵਾਂਟੇਡ ਅੱਤਵਾਦੀ ਕੁਲਵਿੰਦਰ ਜੀਤ ਸਿੰਘ ਉਰਫ ਖਾਨਪੁਰੀਆ ਨੂੰ ਗ੍ਰਿਫਤਾਰ ਕੀਤਾ ਹੈ। ਜੋ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਵਰਗੀਆਂ ਅੱਤਵਾਦੀ ਸੰਗਠਨਾਂ ਨਾਲ ਜੁੜਿਆ ਹੋਇਆ ਸੀ।

ਕੁਲਵਿੰਦਰ 2019 ਤੋਂ ਭਗੌੜਾ ਸੀ ਅਤੇ ਉਸ ਨੂੰ 18 ਨਵੰਬਰ ਨੂੰ ਬੈਂਕਾਕ ਤੋਂ ਦਿੱਲੀ ਪਹੁੰਚਣ ‘ਤੇ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫਤਾਰ ਕੀਤਾ ਗਿਆ ਅੱਤਵਾਦੀ ਪੰਜਾਬ ‘ਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਸਮੇਤ ਕਈ ਅੱਤਵਾਦੀ ਮਾਮਲਿਆਂ ‘ਚ ਸ਼ਾਮਲ ਅਤੇ ਲੋੜੀਂਦਾ ਸੀ। ਉਹ 90 ਦੇ ਦਹਾਕੇ ਵਿੱਚ ਦਿੱਲੀ ਦੇ ਕਨਾਟ ਪਲੇਸ ਵਿੱਚ ਹੋਏ ਬੰਬ ਧਮਾਕੇ ਅਤੇ ਹੋਰ ਰਾਜਾਂ ਵਿੱਚ ਗ੍ਰੇਨੇਡ ਹਮਲਿਆਂ ਵਿੱਚ ਵੀ ਸ਼ਾਮਲ ਸੀ।

Exit mobile version