Friday, November 15, 2024
HomePunjabNIA ਨੇ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਲੋੜੀਂਦੇ ਦੋਸ਼ੀ ਬਿਕਰਮਜੀਤ ਸਿੰਘ ਨੂੰ ਆਸਟਰੀਆ...

NIA ਨੇ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਲੋੜੀਂਦੇ ਦੋਸ਼ੀ ਬਿਕਰਮਜੀਤ ਸਿੰਘ ਨੂੰ ਆਸਟਰੀਆ ਤੋਂ ਕੀਤਾ ਗ੍ਰਿਫਤਾਰ

ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ (ਐਨਆਈਏ) ਨੇ ਵੀਰਵਾਰ ਨੂੰ ਲੋੜੀਂਦੇ ਮੁਲਜ਼ਮ ਬਿਕਰਮਜੀਤ ਸਿੰਘ ਨੂੰ ਆਸਟਰੀਆ ਤੋਂ ਗ੍ਰਿਫ਼ਤਾਰ ਕੀਤਾ ਹੈ। ਬਿਕਰਮਜੀਤ ਸਿੰਘ, ਜਿਸ ਨੂੰ ਬਿੱਕਰ ਪੰਜਵੜ ਅਤੇ ਬਿੱਕਰ ਬਾਬਾ ਵਰਗੇ ਵੱਖ-ਵੱਖ ਉਪਨਾਮਾਂ ਨਾਲ ਵੀ ਜਾਣਿਆ ਜਾਂਦਾ ਹੈ, ਨੇ ਆਪਣੇ ਨਜ਼ਦੀਕੀ ਸਾਥੀਆਂ ਨਾਲ ਮਿਲ ਕੇ ਪੰਜਾਬ ਵਿੱਚ ਅੱਤਵਾਦੀ ਹਮਲੇ ਕਰਨ ਲਈ ਇੱਕ ਅੱਤਵਾਦੀ ਸਿੰਡੀਕੇਟ ਬਣਾਈ ਸੀ।

NIA ਨੇ ਕਿਹਾ, “ਉਸਦੀ ਹਵਾਲਗੀ ਤੋਂ ਬਾਅਦ, ਬਿਕਰਮਜੀਤ ਸਿੰਘ ਨੂੰ ਸਮਰੱਥ ਅਥਾਰਟੀ ਨੇ ਲਿੰਜ, ਆਸਟਰੀਆ ਵਿਖੇ ਇੰਟਰਪੋਲ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਗ੍ਰਿਫਤਾਰ ਕੀਤਾ ਸੀ।” ਬਿਕਰਮਜੀਤ ਨੇ ਆਪਣੇ ਕਰੀਬੀ ਸਾਥੀਆਂ ਨਾਲ ਮਿਲ ਕੇ ਕਥਿਤ ਤੌਰ ‘ਤੇ ਪੰਜਾਬ ‘ਚ ਅੱਤਵਾਦੀ ਹਮਲੇ ਕਰਨ ਲਈ ਇਕ ਅੱਤਵਾਦੀ ਗਿਰੋਹ ਬਣਾਇਆ ਸੀ। ਉਹ 2019 ਵਿੱਚ ਦਰਜ ਐਨਆਈਏ ਕੇਸ ਵਿੱਚ ਭਗੌੜਾ ਸੀ। NIA ਨੇ ਉਸ ਨੂੰ ਭਾਰਤ ਵਾਪਸ ਲਿਆਉਣ ਲਈ ਇੱਕ ਟੀਮ ਆਸਟਰੀਆ ਭੇਜੀ ਸੀ।

NIA ਦੀ ਵਿਸ਼ੇਸ਼ ਅਦਾਲਤ, ਮੋਹਾਲੀ ਵੱਲੋਂ ਜਾਰੀ ਗੈਰ-ਜ਼ਮਾਨਤੀ ਵਾਰੰਟ ਅਤੇ ਉਸ ਤੋਂ ਬਾਅਦ ਦੇ ਰੈੱਡ ਕਾਰਨਰ ਨੋਟਿਸ ਦੇ ਆਧਾਰ ‘ਤੇ ਭਗੌੜੇ ਦੋਸ਼ੀ ਬਿਕਰਮਜੀਤ ਸਿੰਘ ਨੂੰ 22 ਮਾਰਚ, 2021 ਨੂੰ ਲਿਨਜ਼, ਆਸਟਰੀਆ ਤੋਂ ਹਿਰਾਸਤ ‘ਚ ਲਿਆ ਗਿਆ ਸੀ। NIA ਨੇ ਇੱਕ ਬਿਆਨ ਵਿੱਚ ਕਿਹਾ, “ਕਾਨੂੰਨੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ, ਲਿੰਜ਼ ਖੇਤਰੀ ਅਦਾਲਤ, ਆਸਟ੍ਰੇਲੀਆ ਨੇ ਗ੍ਰਿਫਤਾਰ ਦੋਸ਼ੀ ਬਿਕਰਮਜੀਤ ਸਿੰਘ ਦੀ ਹਵਾਲਗੀ ਕਰ ਦਿੱਤੀ। ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਬਿਕਰਮਜੀਤ ਸਿੰਘ ਨੇ ਨਾ ਸਿਰਫ਼ ਸਹਿ-ਮੁਲਜ਼ਮਾਂ ਅਤੇ ਹੋਰਾਂ ਨੂੰ ਅੱਤਵਾਦੀ ਗਤੀਵਿਧੀਆਂ ਲਈ ਉਕਸਾਇਆ ਸੀ, ਸਗੋਂ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਬਣਾਉਣ ਅਤੇ ਵਰਤਣ ਦੀ ਸਿਖਲਾਈ ਵੀ ਦਿੱਤੀ ਸੀ।

RELATED ARTICLES

LEAVE A REPLY

Please enter your comment!
Please enter your name here

Most Popular

Recent Comments