Friday, November 15, 2024
HomeUncategorizedਲੁਧਿਆਣਾ ਬਲਾਸਟ ਮਾਮਲੇ ‘ਚ ਪੁਲਿਸ ਵਲੋਂ ਨਵਾਂ ਵੱਡਾ ਖੁਲਾਸਾ, ਵੱਢੀ ਪਲੈਨਿੰਗ ...

ਲੁਧਿਆਣਾ ਬਲਾਸਟ ਮਾਮਲੇ ‘ਚ ਪੁਲਿਸ ਵਲੋਂ ਨਵਾਂ ਵੱਡਾ ਖੁਲਾਸਾ, ਵੱਢੀ ਪਲੈਨਿੰਗ ਦਾ ਪਰਦਾ ਫਾਸ਼

ਲੁਧਿਆਣਾ ਕੋਰਟ ਕੰਪਲੈਕਸ ਵਿਚ ਹੋਏ ਬੰਬ ਧਮਾਕੇ ਵਿਚ ਵੱਡਾ ਖੁਲਾਸਾ ਹੋਇਆ ਹੈ। ਧਮਾਕੇ ਦੀ ਘਟਨਾ ਦੀ ਜਾਂਚ ਕਰ ਰਹੀਆਂ ਜਾਂਚ ਏਜੰਸੀਆਂ ਨੇ ਸ਼ਹਿਰ ਦੀ ਕੇਂਦਰੀ ਜੇਲ੍ਹ ਤੋਂ ਸੱਤ ਮੋਬਾਈਲ ਫੋਨ ਬਰਾਮਦ ਕੀਤੇ, ਜਿਨ੍ਹਾਂ ਵਿੱਚੋਂ ਕੁਝ ਮੁਲਜ਼ਮਾਂ ਦੁਆਰਾ ਮੋਬਾਈਲ ਫੋਨ ਵਰਤੇ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਫੋਨਾਂ ਨੂੰ ਅਗਲੇਰੀ ਜਾਂਚ ਲਈ ਫੋਰੈਂਸਿੰਕ ਲੈਬ ਵਿੱਚ ਭੇਜ ਦਿੱਤਾ ਗਿਆ ਹੈ।

23 ਦਸੰਬਰ ਨੂੰ ਹੋਏ ਧਮਾਕੇ ਵਿੱਚ ਬਰਖਾਸਤ ਪੰਜਾਬ ਪੁਲਿਸ ਦੇ ਸਿਪਾਹੀ ਗਗਨਦੀਪ ਸਿੰਘ ਦੀ ਮੌਤ ਹੋ ਗਈ ਸੀ। ਇਸ ਘਟਨਾ ਵਿੱਚ ਛੇ ਹੋਰ ਜ਼ਖ਼ਮੀ ਹੋ ਗਏ ਸਨ। ਪੁਲਿਸ ਮੁਤਾਬਕ ਗਗਨਦੀਪ ਕੋਰਟ ਕੰਪਲੈਕਸ ਵਿੱਚ ਸਥਿਤ ਬਾਥਰੂਮ ਵਿੱਚ ਬੰਬ ਨੂੰ ਅਸੈਂਬਲ ਕਰਨ ਗਿਆ ਸੀ, ਜਿਸ ਦੌਰਾਨ ਧਮਾਕਾ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ। ਮੁਲਜ਼ਮ ਗਗਨਦੀਪ ਜਿਸ ਨੂੰ ਕਿ 2019 ਵਿਚ ਡਰੱਗ ਕੇਸ ‘ਚ ਸ਼ਮੂਲੀਅਤ ਕਾਰਨ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਸੀ ਤੇ 2 ਸਾਲ ਲਈ ਲੁਧਿਆਣਾ ਦੀ ਜੇਲ੍ਹ ਵਿਚ ਰੱਖਿਆ ਗਿਆ ਸੀ।

ਸੂਤਰਾਂ ਮੁਤਾਬਕ ਗਗਨਦੀਪ ਦੇ ਨਾਲ ਦੋ ਹੋਰਨਾਂ ਰਣਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਜੋ ਕਿ ਉਸੇ ਜੇਲ੍ਹ ਵਿੱਚ ਬੰਦ ਸਨ, ਨੇ ਕਥਿਤ ਤੌਰ ‘ਤੇ ਇਨ੍ਹਾਂ ਫ਼ੋਨਾਂ ਦੀ ਵਰਤੋਂ ਕੀਤੀ ਸੀ। ਰਣਜੀਤ ਅਤੇ ਸੁਖਵਿੰਦਰ ਨੂੰ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਹੈ। ਜਾਂਚ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਮੋਬਾਈਲਾਂ ਤੋਂ ਕੁਝ ਅੰਤਰਰਾਸ਼ਟਰੀ ਕਾਲਾਂ ਵੀ ਕੀਤੀਆਂ ਗਈਆਂ ਸਨ। ਇਨ੍ਹਾਂ ਵਿੱਚੋਂ ਦੋ ਫ਼ੋਨ ਗਗਨਦੀਪ ਨੇ ਜੇਲ੍ਹ ਵਿੱਚ ਰਹਿਣ ਦੌਰਾਨ ਵਰਤੇ ਸਨ। ਗਗਨਦੀਪ ਸਤੰਬਰ ‘ਚ ਜ਼ਮਾਨਤ ‘ਤੇ ਬਾਹਰ ਆਇਆ ਸੀ।

ਪੁਲਿਸ ਸੂਤਰਾਂ ਨੇ ਦੱਸਿਆ ਕਿ ਲੁਧਿਆਣਾ ਬੱਸ ਸਟੈਂਡ ਅਤੇ ਸੜਕ ਕਿਨਾਰੇ ਲੱਗੇ ਕੈਮਰਿਆਂ ਤੋਂ ਪ੍ਰਾਪਤ ਸੀਸੀਟੀਵੀ ਫੁਟੇਜ ਅਨੁਸਾਰ ਗਗਨਦੀਪ ਨੇ 23 ਦਸੰਬਰ ਨੂੰ ਖੰਨਾ ਤੋਂ ਲੁਧਿਆਣਾ ਜਾਣ ਲਈ ਬੱਸ ਦੀ ਵਰਤੋਂ ਕੀਤੀ ਸੀ। ਜਾਂਚ ਏਜੰਸੀਆਂ ਨੇ ਗਗਨਦੀਪ ਦੀ ਪਤਨੀ ਤੋਂ ਵੀ ਪੁੱਛਗਿੱਛ ਕੀਤੀ ਹੈ। ਉਨ੍ਹਾਂ ਨੇ ਪੁਲਿਸ ਵਿੱਚ ਨੌਕਰੀ ਕਰ ਰਹੀ ਉਸਦੀ ਪ੍ਰੇਮਿਕਾ ਤੋਂ ਵੀ ਪੁੱਛਗਿੱਛ ਕੀਤੀ। ਗਗਨਦੀਪ ਲੁਧਿਆਣਾ ਜਾਣ ਤੋਂ ਪਹਿਲਾਂ ਉਸ ਦੇ ਨਾਲ ਇੱਕ ਹੋਟਲ ਵਿੱਚ ਰੁਕਿਆ ਸੀ। ਪੁਲਿਸ ਵਿਭਾਗ ਗਗਨਦੀਪ ਦੇ ਉਨ੍ਹਾਂ ਦੋਸਤਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ ਜਿਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕਰਨ ਤੋਂ ਬਾਅਦ ਉਹ ਅਕਸਰ ਮਿਲਦਾ ਰਹਿੰਦਾ ਸੀ।

ਇਸ ਮਾਮਲੇ ਨਾਲ ਜੁੜੇ ਮਾਸਟਰਮਾਈਂਡ ਜਸਵਿੰਦਰ ਸਿੰਘ ਮੁਲਤਾਨੀ ਨੂੰ ਜਰਮਨੀ ਦੇ ਇੱਕ ਸ਼ਹਿਰ ‘ਚ ਹਿਰਾਸਤ ਵਿਚ ਲਿਆ ਗਿਆ ਸੀ। ਭਾਰਤ ਨੇ ਇਸ ਨੂੰ ਲੈ ਕੇ ਬਰਲਿਨ ਵਿਚ ਅਧਿਕਾਰੀਆਂ ਨਾਲ ਖੁਫੀਆ ਜਾਣਕਾਰੀ ਸਾਂਝੀ ਕੀਤੀ ਸੀ। ਲੁਧਿਆਣਾ ਧਮਾਕੇ ਦੀ ਘਟਨਾ ਦੀ ਕੇਂਦਰੀ ਏਜੰਸੀਆਂ ਤੇ ਪੰਜਾਬ ਪੁਲਿਸ ਸਾਂਝੇ ਰੂਪ ਨਾਲ ਜਾਂਚ ਕਰ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments