Nation Post

ਪੈਸੇ ਦਾ ਰੌਬ ਦਿਖਾਉਂਦੀ ਔਰਤ ਹੋਈ ਵਾਇਰਲ, ਗਰੀਬ ਦੀ ਰੇਹੜੀ ਤੋਂ ਚੁੱਕ ਕੇ ਹੇਠਾਂ ਸੁੱਟਿਆ ਸਾਰਾ ਸਮਾਨ

ਭੋਪਾਲ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ| ਜਿਥੇ ਸੜਕ ਤੇ ਖੜੀ ਕਾਰ ਨਾਲ ਫਲ ਬੇਚਣ ਵਾਲੇ ਦਾ ਠੇਲਾ ਮਾੜਾ ਜਿਹਾ ਵੱਜ ਗਿਆ ਤਾਂ ਐਨੇ ਵਿਚ ਹੀ ਔਰਤ ਬਤਮੀਜ਼ੀ ਤੇ ਉਤਰ ਗਈ| ਪਹਿਲਾਂ ਔਰਤ ਨੇ ਠੇਲੇ ਵਾਲੇ ਨਾਲ ਤੂੰ-ਤੂੰ ਮੈਂ-ਮੈਂ ਕੀਤੀ, ਜਦੋਂ ਠੇਲੇ ਵਾਲੇ ਨੇ ਆਪਣੀ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਹ ਔਰਤ ਉਸ ਦੇ ਠੇਲੇ ਤੋਂ ਫਲ ਚੁੱਕ ਕੇ ਸੜਕ ਤੇ ਸੁੱਟਣ ਲੱਗ ਗਈ| ਹੁਣ ਇਹ ਵੀਡੀਓ ਸੋਸ਼ਲ ਮੀਡਿਆ ਤੇ VIRAL ਹੋ ਰਹੀ ਹੈ|

Exit mobile version