Saturday, November 23, 2024
HomeNationalਪੰਚਕੂਲਾ 'ਚ ਵੱਡਾ ਸੜਕ ਹਾਦਸਾ, ਖੱਡ 'ਚ ਡਿੱਗੀ ਵਿਦਿਆਰਥੀਆਂ ਨਾਲ ਭਰੀ ਬੱਸ

ਪੰਚਕੂਲਾ ‘ਚ ਵੱਡਾ ਸੜਕ ਹਾਦਸਾ, ਖੱਡ ‘ਚ ਡਿੱਗੀ ਵਿਦਿਆਰਥੀਆਂ ਨਾਲ ਭਰੀ ਬੱਸ

ਪੰਚਕੂਲਾ (ਜਸਪ੍ਰੀਤ): ਪੰਚਕੂਲਾ ਦੇ ਮੋਰਨੀ ਨੇੜੇ ਟਿੱਕਰ ਤਾਲ ਕੋਲ ਬੱਚਿਆਂ ਨਾਲ ਭਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਜਾਣਕਾਰੀ ਅਨੁਸਾਰ ਡਰਾਈਵਰ ਬੱਸ ਨੂੰ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਜ਼ਖ਼ਮੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਜ਼ਖ਼ਮੀ ਬੱਚਿਆਂ ਨੂੰ ਸੈਕਟਰ-6 ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਬੱਸ ਡਰਾਈਵਰ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਪੰਚਕੂਲਾ ਦੇ ਮੋਰਨੀ ਹਿਲਜ਼ ‘ਚ ਟਿੱਕਰ ਤਾਲ ਰੋਡ ‘ਤੇ ਪਿੰਡ ਥਲ ਨੇੜੇ ਜ਼ਿਲ੍ਹੇ ਦੇ ਬਾਹਰੋਂ ਆ ਰਹੀ ਬੱਚਿਆਂ ਦੀ ਬੱਸ ਪਲਟ ਗਈ।

ਜਾਣਕਾਰੀ ਅਨੁਸਾਰ ਬੱਸ ਵਿਚ 45 ਵਿਦਿਆਰਥੀ ਸਵਾਰ ਸਨ। ਮੋਰਨੀ ਟਿੱਕਰ ਤਾਲ ਰੋਡ ‘ਤੇ ਮੋਰਨੀ ਜਾ ਰਹੀ ਟੂਰਿਸਟ ਬੱਸ ਡੂੰਘੀ ਖੱਡ ‘ਚ ਡਿੱਗ ਗਈ। ਹਾਦਸੇ ‘ਚ ਸਾਰੇ ਵਿਦਿਆਰਥੀ ਸੁਰੱਖਿਅਤ ਦੱਸੇ ਜਾ ਰਹੇ ਹਨ, ਸਿਰਫ ਸੱਟਾਂ ਹੀ ਲੱਗੀਆਂ ਹਨ। ਪਰ ਬੱਸ ਡਰਾਈਵਰ ਤੇ ਕਲੀਨਰ ਨੂੰ ਗੰਭੀਰ ਸੱਟਾਂ ਲੱਗੀਆਂ। ਕਲੀਨਰ ਦੀਆਂ ਦੋਵੇਂ ਲੱਤਾਂ ਫਰੈਕਚਰ ਹੋ ਗਈਆਂ ਹਨ ਤੇ ਡਰਾਈਵਰ ਗੰਭੀਰ ਜ਼ਖ਼ਮੀ ਹੈ। ਜਿੱਥੇ ਬੱਸ ਡਿੱਗੀ ਹੈ ਉੱਥੇ ਨੁਕੀਲਾ ਮੋੜ ਹੈ ਤੇ ਅੱਗੇ ਜਾ ਕੇ ਡੂੰਘੀ ਖੱਡ ਹੈ। ਜਦੋਂ ਬੱਸ ਮੋਰਨੀ ਤੋਂ ਟਿੱਕਰ ਤਾਲ ਲਈ ਨਿਕਲੀ ਤਾਂ ਡਰਾਈਵਰ ਕੁਝ ਤੇਜ਼ ਰਫ਼ਤਾਰ ਨਾਲ ਬੱਸ ਚਲਾ ਰਿਹਾ ਸੀ ਤੇ ਉਸ ਦਾ ਬੱਸ ‘ਤੇ ਕੰਟਰੋਲ ਨਹੀਂ ਸੀ। ਅੱਗੇ ਜਾ ਕੇ ਬੱਸ ਖੱਡ ਵਿਚ ਡਿੱਗ ਗਈ। ਸਾਰੇ ਵਿਦਿਆਰਥੀ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ ਦੇ ਹਨ ਤੇ ਮੋਰਨੀ ਪਿਕਨਿਕ ਮਨਾਉਣ ਪਹੁੰਚੇ ਸਨ।

ਫਿਲਹਾਲ ਸਥਾਨਕ ਲੋਕਾਂ, ਪੁਲਿਸ ਤੇ ਸਿਹਤ ਵਿਭਾਗ ਨੇ ਘਟਨਾ ਵਾਲੀ ਥਾਂ ਤੋਂ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ ਤੇ ਮੁੱਢਲੀ ਸਹਾਇਤਾ ਤੋਂ ਬਾਅਦ ਸੁਰੱਖਿਅਤ ਸਥਾਨ ‘ਤੇ ਭੇਜ ਦਿੱਤਾ ਹੈ। ਗੰਭੀਰ ਜ਼ਖਮੀਆਂ ਨੂੰ ਪੰਚਕੂਲਾ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਏਸੀਪੀ ਅਸ਼ੀਸ਼ ਕੁਮਾਰ ਵੀ ਜ਼ਖ਼ਮੀਆਂ ਦਾ ਹਾਲ-ਚਾਲ ਜਾਣਨ ਲਈ ਮੋਰਨੀ ਪੀਐਚਸੀ ਪੁੱਜੇ ਹਨ। ਡਾਕਟਰ ਸਾਗਰ ਜੋਸ਼ੀ ਮੈਡੀਕਲ ਇੰਚਾਰਜ ਨੇ ਦੱਸਿਆ ਕਿ ਕਲੀਨਰ ਨੂੰ ਸਾਹ ਲੈਣ ਵਿਚ ਕਾਫੀ ਦਿੱਕਤ ਆ ਰਹੀ ਸੀ ਅਤੇ ਬਾਡੀ ਪੇਨ ਵੀ ਕਾਫੀ ਸੀ। ਹਾਦਸੇ ਵਿੱਚ ਉਸ ਦੀਆਂ ਦੋਵੇਂ ਲੱਤਾਂ ਫ੍ਰੈਕਚਰ ਹੋ ਗਈਆਂ ਹਨ। ਇਸ ਤੋਂ ਇਲਾਵਾ ਡਰਾਈਵਰ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਵਿਦਿਆਰਥੀ ਬਿਲਕੁਲ ਸੁਰੱਖਿਅਤ ਹਨ। ਸੁਰੱਖਿਆ ਕਾਰਨਾਂ ਕਰਕੇ ਕੁਝ ਵਿਦਿਆਰਥੀਆਂ ਨੂੰ ਚੈਕਅੱਪ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments