Nation Post

ਤਰਨਤਾਰਨ ‘ਚ ਵੱਡੀ ਵਾਰਦਾਤ, ਕਲਯੁਗੀ ਪਿਓ ਨੇ 5 ਮਹੀਨੇ ਦੀ ਮਾਸੂਮ ਧੀ ਨੂੰ ਜ਼ਮੀਨ ‘ਤੇ ਸੁੱਟਿਆ, ਇਲਾਜ ਦੌਰਾਨ ਹੋਈ ਮੌਤ

ਤਰਨਤਾਰਨ ਦੇ ਮੁਹੱਲਾ ਮੁਰਾਦਪੁਰ ਉਸ ਸਮੇ ਸਨਸਨੀ ਫੇਲ ਗਈ, ਜਦੋ ਇਕ ਕਲਯੁਗੀ ਪਿਓ ਦੀ ਕਰਤੂਤ ਸਬ ਦੇ ਸਾਹਮਣੇ ਆਈ| ਦੱਸਿਆ ਜਾ ਰਿਹਾ ਹੈ ਕਿ ਇਕ ਪਿਓ ਨੇ ਆਪਣੀ 5 ਸਾਲਾਂ ਮਾਸੂਮ ਧੀ ਨੂੰ ਜਮੀਨ ਤੇ ਬੜੀ ਜ਼ੋਰ ਨਾਲ ਸੁਟਿਆ, ਜਿਸ ਤੋਂ ਬਾਅਦ ਉਸ ਮਾਸੂਮ ਬੱਚੀ ਦੀ ਮੌਤ ਹੋ ਜਾਂਦਾ ਹੈ| ਮ੍ਰਿਤਕ ਮਾਸੂਮ ਬੱਚੀ ਦੀ ਪਛਾਣ ਸੋਰਬੀ ਵਜੋਂ ਹੋਈ ਹੈ, ਜਿਸ ਦੀ ਲਾਸ਼ ਨੂੰ ਪੁਲਿਸ ਨੇ ਆਪਣੇ ਕਬਜ਼ੇ ‘ਚ ਲੈ ਲਿਆ|

ਦਸ ਦੇਈਏ ਕਿ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਮੁਲਜ਼ਮ ਪਿਤਾ ਅਬਦੁਲ ਨਾਥ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਤੇ ਉਸ ਦੇ ਖਿਲਾਫ ਕਤਲ ਦਾ ਮਾਮਲਾ ਦਰਜ਼ ਕਰ ਲਿਆ ਹੈ| ਤਰਨਤਾਰਨ ਦੇ ਇੰਸਪੈਕਟਰ ਉਪਕਾਰ ਸਿੰਘ ਨੇ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਲਜ਼ਮ ਪਿਤਾ ਦੇ ਖਿਲਾਫ ਕਤਲ ਦਾ ਕੈਸੇ ਦਰਜ ਕਰ ਇਆ ਹੈ ਤੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ|

Exit mobile version