ਮੁੰਬਈ (ਸਾਹਿਬ): ਬਾਲੀਵੁੱਡ ਅਭਿਨੇਤਾ ਸਾਹਿਲ ਖਾਨ ਨੇ ਮੁੰਬਈ ਕ੍ਰਾਈਮ ਬ੍ਰਾਂਚ ਦੀ ਵਿਸ਼ੇਸ਼ ਜਾਂਚ ਟੀਮ (SIT) ਨੂੰ ਅਪਣਾ ਬਿਆਨ ਦਰਜ ਕਰਵਾਇਆ, ਜਿਸ ਵਿੱਚ ਉਹਨਾਂ ਨੇ ਮਹਾਦੇਵ ਬੈਟਿੰਗ ਐਪ ਮਾਮਲੇ ਵਿੱਚ ਆਪਣੀ ਕੋਈ ਭੂਮਿਕਾ ਨਹੀਂ ਹੋਣ ਦਾ ਦਾਅਵਾ ਕੀਤਾ। ਸਾਹਿਲ ਖਾਨ ਨੂੰ ਅਦਾਲਤ ਦੇ ਹੁਕਮ ਅਨੁਸਾਰ ਵੀਰਵਾਰ ਦੁਪਹਿਰ 1 ਵਜੇ ਪੇਸ਼ ਹੋਣ ਲਈ ਕਿਹਾ ਗਿਆ ਸੀ।
- ਅਧਿਕਾਰੀਆਂ ਨੇ ਦੱਸਿਆ ਕਿ ਅਭਿਨੇਤਾ ਨਾਲ ਕਰੀਬ 4 ਘੰਟੇ ਦੀ ਪੁੱਛਗਿੱਛ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਖਾਨ ਨੇ ਸਭ ਸਵਾਲਾਂ ਦੇ ਜਵਾਬ ਬਹੁਤ ਸਾਵਧਾਨੀ ਨਾਲ ਦਿੱਤੇ ਅਤੇ ਸ਼ਾਮ 5:30 ਵਜੇ ਉਹ ਜਾਂਚ ਕੇਂਦਰ ਤੋਂ ਚਲੇ ਗਏ। ਸਾਹਿਲ ਖਾਨ ਨੇ ਆਪਣਾ ਬਿਆਨ ‘ਚ ਦਾਅਵਾ ਕੀਤਾ ਕਿ ਇਸ ਕੇਸ ਵਿੱਚ ਉਸਦੀ ਕੋਈ ਭੂਮਿਕਾ ਨਹੀਂ ਹੈ। ਪੁੱਛਗਿੱਛ ਦੌਰਾਨ ਖਾਨ ਨੇ ਆਪਣੇ ਆਪ ਨੂੰ ਬੇਕਸੂਰ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੇ ਸਭ ਸਵਾਲਾਂ ਦੇ ਜਵਾਬ ਦੇ ਕੇ ਆਪਣੀ ਬੇਕਸੂਰੀ ਦਾ ਦਾਅਵਾ ਮਜ਼ਬੂਤ ਕੀਤਾ।
- ਇਸ ਮਾਮਲੇ ਵਿੱਚ ਹੋਰ ਜਾਂਚ ਜਾਰੀ ਹੈ ਅਤੇ ਐਸਆਈਟੀ ਅਨੁਸਾਰ ਅਗਲੇ ਹਫ਼ਤੇ ਹੋਰ ਵਿਅਕਤੀਆਂ ਦੀ ਪੁੱਛਗਿੱਛ ਹੋਵੇਗੀ। ਖਾਨ ਦਾ ਬਿਆਨ ਇਸ ਕੇਸ ਨੂੰ ਨਵਾਂ ਮੋੜ ਦੇ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਮਹਾਦੇਵ ਐਪ ਮਾਮਲਾ ਮੁੰਬਈ ਪੁਲਿਸ ਦੇ ਲਈ ਇਕ ਵੱਡੀ ਚੁਨੌਤੀ ਬਣ ਚੁੱਕਾ ਹੈ ।