Nation Post

Ludhiana: ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਨ ਸਮਾਗਮ ‘ਚ ਸ਼ਾਮਲ ਹੋਏ CM ਮਾਨ, ਟਵੀਟ ਕਰ ਕਹੀ ਇਹ ਗੱਲ

Maharaja Jassa Singh Ramgarhia

Maharaja Jassa Singh Ramgarhia

ਲੁਧਿਆਣਾ: ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੇ ਲੁਧਿਆਣਾ ਦੌਰੇ ‘ਤੇ ਹਨ। ਚੋਣਾਂ ਤੋਂ ਬਾਅਦ ਅਤੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਭਗਵੰਤ ਮਾਨ ਦਾ ਇਹ ਪਹਿਲਾ ਦੌਰਾ ਹੈ। ਦੱਸ ਦੇਈਏ ਕਿ ਅੱਜ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਨ ਹੈ। ਇਸ ਸਬੰਧ ਵਿੱਚ ਅੱਜ ਪੀਏਯੂ ਦੇ ਡਾ: ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ।


ਇਸ ਖਾਸ ਮੌਕੇ ਤੇ ਸੀ ਐਮ ਮਾਨ ਨੇ ਟਵੀਟ ਕਰ ਲਿਖਿਆ- ਮਹਾਨ ਸਿੱਖ ਜਰਨੈਲ ਅਤੇ ਰਾਮਗੜ੍ਹੀਆ ਮਿਸਲ ਦੇ ਬਾਨੀ ਮਹਾਰਾਜਾ ਸ. ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ।

Exit mobile version