ਕੋਟਾ (ਸਾਹਿਬ) : ਰਾਜਸਥਾਨ ਦੇ ਬੂੰਦੀ ਜ਼ਿਲੇ ਦੇ ਅਧਿਕਾਰੀਆਂ ਨੇ ਲੋਕ ਸਭਾ ਚੋਣਾਂ ਲਈ ਵੋਟ ਪ੍ਰਤੀਸ਼ਤਤਾ ਵਧਾਉਣ ਅਤੇ ਵੋਟਰ ਜਾਗਰੂਕਤਾ ਪੈਦਾ ਕਰਨ ਲਈ ਗੈਸ ਸਿਲੰਡਰਾਂ ‘ਤੇ ਸਟਿੱਕਰ ਅਤੇ ਪੇਪਰ ਕੱਪਾਂ ‘ਤੇ ਸੰਦੇਸ਼ ਵਰਗੇ ਨਵੇਂ ਤਰੀਕੇ ਅਪਣਾਏ ਹਨ।
- ਬੂੰਦੀ ਦੇ ਜ਼ਿਲ੍ਹਾ ਕੁਲੈਕਟਰ ਅਕਸ਼ੈ ਗੋਦਾਰਾ ਦੇ ਅਨੁਸਾਰ, ਵੋਟਰ ਜਾਗਰੂਕਤਾ ਸੰਦੇਸ਼ ਵਾਲੇ ਲਗਭਗ 1 ਲੱਖ ਪੇਪਰ ਕੱਪ ਚਾਹ ਦੀਆਂ ਦੁਕਾਨਾਂ ‘ਤੇ ਮੁਫਤ ਵੰਡੇ ਜਾ ਰਹੇ ਹਨ। ਇਹ ਉਪਰਾਲਾ ਚਾਹ ਦੀਆਂ ਦੁਕਾਨਾਂ ’ਤੇ ਆਉਣ ਵਾਲੇ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਸਕਦਾ ਹੈ। ਅਜਿਹੇ ਉਪਰਾਲੇ ਨਾ ਸਿਰਫ਼ ਜਾਗਰੂਕਤਾ ਵਧਾ ਰਹੇ ਹਨ ਸਗੋਂ ਵੋਟਿੰਗ ਪ੍ਰਤੀ ਉਤਸ਼ਾਹ ਵੀ ਵਧਾ ਰਹੇ ਹਨ।
- ਤੁਹਾਨੂੰ ਦੱਸ ਦੇਈਏ ਕਿ ਇਸ ਜ਼ਿਲ੍ਹੇ ਵਿੱਚ ਕੋਟਾ ਸੰਸਦੀ ਹਲਕੇ ਦੇ ਨਾਲ-ਨਾਲ ਭੀਲਵਾੜਾ ਖੇਤਰ ਦਾ ਇੱਕ ਹਿੱਸਾ ਵੀ ਸ਼ਾਮਲ ਹੈ, ਜਿੱਥੇ 26 ਅਪ੍ਰੈਲ ਨੂੰ ਦੂਜੇ ਪੜਾਅ ਦੀ ਵੋਟਿੰਗ ਹੋਣੀ ਹੈ।