ਨਵੀਂ ਦਿੱਲੀ (ਸਾਹਿਬ)— ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਤਹਿਤ 19 ਅਪ੍ਰੈਲ ਨੂੰ 21 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ ‘ਤੇ ਵੋਟਿੰਗ ਹੋਈ। ਸ਼ਾਮ 7 ਵਜੇ ਤੱਕ ਸਾਰੀਆਂ ਸੀਟਾਂ ‘ਤੇ 62.37 ਫੀਸਦੀ ਵੋਟਿੰਗ ਦਰਜ ਕੀਤੀ ਗਈ। ਹੁਣ ਇਹ ਵੋਟਿੰਗ ਮਸ਼ੀਨਾਂ 4 ਜੂਨ ਨੂੰ ਖੁੱਲ੍ਹਣਗੀਆਂ।
- ਪ੍ਰਾਪਤ ਜਾਣਕਾਰੀ ਅਨੁਸਾਰ ਤ੍ਰਿਪੁਰਾ ਵਿੱਚ ਸਭ ਤੋਂ ਵੱਧ 80.17 ਫੀਸਦੀ ਵੋਟਿੰਗ ਹੋਈ। ਇਸ ਤੋਂ ਬਾਅਦ ਪੱਛਮੀ ਬੰਗਾਲ ‘ਚ 77.57 ਫੀਸਦੀ, ਮੇਘਾਲਿਆ ‘ਚ 74.21 ਫੀਸਦੀ, ਪੁਡੂਚੇਰੀ ‘ਚ 73.50 ਫੀਸਦੀ ਅਤੇ ਆਸਾਮ ‘ਚ 72.10 ਫੀਸਦੀ ਵੋਟਿੰਗ ਹੋਈ। ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਵਿੱਚ ਵੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋਈ।
- ਚੋਣ ਕਮਿਸ਼ਨ ਨੇ ਕਿਹਾ ਕਿ ਸਾਰੇ ਪੋਲਿੰਗ ਸਟੇਸ਼ਨਾਂ ਤੋਂ ਰਿਪੋਰਟ ਮਿਲਣ ਤੋਂ ਬਾਅਦ ਸ਼ਾਮ 7 ਵਜੇ ਤੱਕ ਵੋਟਿੰਗ ਦਾ ਅਨੁਮਾਨਿਤ ਅੰਕੜਾ ਵਧ ਸਕਦਾ ਹੈ। ਇਸ ਦੇ ਨਾਲ ਹੀ ਪੱਛਮੀ ਬੰਗਾਲ ਅਤੇ ਮਨੀਪੁਰ ਦੇ ਕੁਝ ਹਿੱਸਿਆਂ ‘ਚ ਹਿੰਸਾ ਦੀਆਂ ਖਬਰਾਂ ਹਨ। ਜੇਕਰ 2019 ‘ਚ ਪਹਿਲੇ ਪੜਾਅ ਦੀ ਵੋਟਿੰਗ ਨਾਲ ਤੁਲਨਾ ਕੀਤੀ ਜਾਵੇ ਤਾਂ ਇਸ ਵਾਰ ਪਹਿਲੇ ਪੜਾਅ ‘ਚ ਘੱਟ ਵੋਟਿੰਗ ਹੋਈ ਹੈ।
- ਚੋਣ ਕਮਿਸ਼ਨ ਨੇ ਕਿਹਾ ਕਿ 7 ਗੇੜ ਦੀਆਂ ਚੋਣਾਂ ਦੇ ਪਹਿਲੇ ਅਤੇ ਸਭ ਤੋਂ ਵੱਡੇ ਪੜਾਅ ਵਿੱਚ ਵੋਟਿੰਗ ਕਾਫ਼ੀ ਹੱਦ ਤੱਕ ਸ਼ਾਂਤੀਪੂਰਨ ਰਹੀ। ਪੋਲਿੰਗ ਸਟੇਸ਼ਨਾਂ ‘ਤੇ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ। ਚੋਣਾਂ ਦੌਰਾਨ ਛੁੱਟ-ਪੁੱਟ ਹਿੰਸਾ ਦੀਆਂ ਖਬਰਾਂ ਵੀ ਆਈਆਂ ਸਨ।