ਅੰਮ੍ਰਿਤਸਰ (ਸਾਹਿਬ): ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਸਾਲ 2022 ਦੇ ਵਿੱਚ ਚੋਣ ਲੜਨ ਵਾਲੇ ਆਮ ਆਦਮੀ ਪਾਰਟੀ ਦੇ ਮਜੀਠਾ ਹਲਕੇ ਦੇ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਅੱਜ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ। ਉਥੇ ਹੀ ਇੱਕ ਦੂਜੇ ਉੱਤੇ ਤਿੱਖੇ ਤੰਜ ਕਸਣ ਵਾਲੇ ਬਿਕਰਮ ਸਿੰਘ ਮਜੀਠੀਆ ਅਤੇ ਲਾਲੀ ਮਜੀਠੀਆ ਵੱਲੋਂ ਇੱਕ ਦੂਜੇ ਨਾਲ ਮਾਫੀ ਮੰਗ ਕੇ ਇਸ ਲੜਾਈ ਨੂੰ ਖਤਮ ਕੀਤਾ ਅਤੇ ਅਨਿਲ ਜੋਸ਼ੀ ਦੇ ਹੱਕ ਦੇ ਵਿੱਚ ਵੋਟ ਪਾਉਣ ਲਈ ਲੋਕਾਂ ਨੂੰ ਅਪੀਲ ਵੀ ਕੀਤੀ ਗਈ।
- ਪੰਜਾਬ ਵਿੱਚ ਜਦੋਂ ਵੀ ਚੋਣਾਂ ਦਾ ਮਾਹੌਲ ਗਰਮ ਹੁੰਦਾ ਹੈ ਤਾਂ ਸਭ ਤੋਂ ਜਿਆਦੀ ਨਜ਼ਰ ਅੰਮ੍ਰਿਤਸਰ ਦੇ ਮਜੀਠਾ ਹਲਕੇ ਦੇ ਵਿੱਚ ਵੇਖਣ ਨੂੰ ਮਿਲਦੀ ਹੈ ਕਿਉਂਕਿ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਅਤੇ ਬਿਕਰਮ ਸਿੰਘ ਮਜੀਠੀਆ ਦੇ ਵਿੱਚ ਬਹੁਤ ਵਾਰ ਇਥੇ ਤਿੱਖੀ ਨੋਕ ਚੋਕ ਵੇਖਣ ਨੂੰ ਮਿਲੀ ਉੱਥੇ ਹੀ ਅੱਜ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਵੱਲੋਂ ਇਸ ਸਭ ਨੂੰ ਪਿੱਛੇ ਛੱਡ ਅਕਾਲੀ ਦਲ ਦਾ ਸਾਥ ਅਤੇ ਪੱਲਾ ਫੜ ਲਿਆ, ਜਿਸ ਤੋਂ ਬਾਅਦ ਉਹਨਾਂ ਨੂੰ ਅਕਾਲੀ ਦਲ ‘ਚ ਸ਼ਾਮਿਲ ਕਰਵਾਉਣ ਪਹੁੰਚੇ ਬਿਕਰਮ ਸਿੰਘ ਮਜੀਠੀਆ ਵੱਲੋਂ ਸੁਖਜਿੰਦਰ ਸਿੰਘ ਲਾਲੀ ਮਜੀਠੀਆ ਦੇ ਪੈਰੀ ਪੈ ਕੇ ਉਹਨਾਂ ਤੋਂ ਮੁਾਫੀ ਮੰਗੀ ਗਈ।
- ਉਥੇ ਹੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਜੋ ਕਿ ਹਮੇਸ਼ਾ ਹੀ ਆਪਣੇ ਵਰਕਰਾਂ ਨੂੰ ਨਾਲ ਲੈ ਕੇ ਚਲਦੇ ਹਨ ਅਤੇ ਉਹਨਾਂ ਤੇ ਵੱਲੋਂ ਹਮੇਸ਼ਾ ਹੀ ਕਾਂਗਰਸ ਦਾ ਝੰਡਾ ਮਜੀਠਾ ਵਿੱਚ ਬੁਲੰਦ ਕੀਤਾ ਜਾਂਦਾ ਸੀ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਤਾਂ ਆਮ ਆਦਮੀ ਪਾਰਟੀ ਵੱਲੋਂ ਬਹੁਤ ਵੱਡੇ-ਵੱਡੇ ਲੁਭਾਵ ਨੇ ਸੁਪਨੇ ਦਿਖਾਏ ਗਏ। ਆਮ ਆਦਮੀ ਪਾਰਟੀ ਵੱਲੋਂ ਲਾਲੀ ਮਜੀਠੀਆ ਨਾਲ ਜੋ ਵਾਅਦੇ ਕੀਤੇ ਗਏ ਉਹ ਵੀ ਪੂਰੇ ਨਹੀਂ ਕੀਤੇ ਗਏ, ਜਿਸ ਤੋਂ ਬਾਅਦ ਅੱਜ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਵੱਲੋਂ ‘ਝਾੜੂ’ ਛੱਡ ‘ਤਕੜੀ’ ਦਾ ਪੱਲਾ ਫੜ ਲਿਆ ਗਿਆ ਹੈ।
- ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਨਾਲ ਸਾਨੂੰ ਮਜੀਠੇ ਹਲਕੇ ਵਿੱਚ ਤੇ ਬਲ ਮਿਲੇਗਾ ਨਾਲ ਨਾਲ ਅਨਿਲ ਜੋਸ਼ੀ ਨੂੰ ਵੀ ਬਹੁਤ ਵੱਡਾ ਬਲ ਮਿਲਦਾ ਹੋਇਆ ਨਜ਼ਰ ਆਵੇਗਾ।