ਨਵੀਂ ਦਿੱਲੀ (ਰਾਘਵ): ਟੀ-20 ਵਿਸ਼ਵ ਕੱਪ 2024 ਦੀ ਚੈਂਪੀਅਨ ਟੀਮ ਇੰਡੀਆ ਤੂਫਾਨ ਬੇਰੀਲ ਕਾਰਨ ਬਾਰਬਾਡੋਸ ‘ਚ ਫਸ ਗਈ ਹੈ। ਭਾਰਤੀ ਟੀਮ ਨੇ ਸੋਮਵਾਰ ਨੂੰ ਹੀ ਉਡਾਣ ਭਰਨੀ ਸੀ। ਪਰ ਮੌਸਮ ਖ਼ਰਾਬ ਹੋਣ ਕਾਰਨ ਇਹ ਸੰਭਵ ਨਹੀਂ ਹੋ ਸਕਿਆ। ਦੱਸਿਆ ਜਾ ਰਿਹਾ ਹੈ ਕਿ ਬਾਰਬਾਡੋਸ ਸ਼ਹਿਰ ਵਿੱਚ ਅੱਜ ਰਾਤ ਤੱਕ ਤੂਫਾਨ ਬੇਰੀਲ ਪ੍ਰਭਾਵੀ ਹੋ ਸਕਦਾ ਹੈ, ਇਸ ਲਈ ਉੱਥੋਂ ਦੇ ਹਵਾਈ ਅੱਡੇ ਨੂੰ ਇੱਕ ਦਿਨ ਲਈ ਬੰਦ ਕਰਨਾ ਪਿਆ ਹੈ।
ਉਮੀਦ ਕੀਤੀ ਜਾ ਰਹੀ ਹੈ ਕਿ ਮੰਗਲਵਾਰ ਸਵੇਰ ਤੱਕ ਮੌਸਮ ‘ਚ ਸੁਧਾਰ ਹੋਣ ਤੋਂ ਬਾਅਦ ਹੀ ਟੀਮ ਇੰਡੀਆ ਬਾਰਬਾਡੋਸ ਤੋਂ ਦਿੱਲੀ ਲਈ ਸਿੱਧੀ ਉਡਾਣ ਭਰ ਸਕੇਗੀ। ਇਸ ਦੇ ਲਈ ਬੀਸੀਸੀਆਈ ਚਾਰਟਰਡ ਜਹਾਜ਼ ਭੇਜਣ ਦੀ ਤਿਆਰੀ ਕਰ ਰਿਹਾ ਹੈ। ਤੂਫਾਨ ਬੇਰੀਲ ਕਾਰਨ ਬਾਰਬਾਡੋਸ ਸ਼ਹਿਰ ਵਿੱਚ ਕਰਫਿਊ ਵਰਗੀ ਸਥਿਤੀ ਬਣੀ ਹੋਈ ਹੈ। ਇਕ ਰਿਪੋਰਟ ਮੁਤਾਬਕ ਬੀਸੀਸੀਆਈ ਬਾਰਬਾਡੋਸ ਦੇ ਮੌਸਮ ‘ਤੇ ਨਜ਼ਰ ਰੱਖ ਰਿਹਾ ਹੈ। ਮੌਸਮ ‘ਚ ਸੁਧਾਰ ਹੁੰਦੇ ਹੀ ਟੀਮ ਇੰਡੀਆ ਨੂੰ ਬਾਰਬਾਡੋਸ ਤੋਂ ਸਿੱਧਾ ਦਿੱਲੀ ਲਿਆਂਦਾ ਜਾਵੇਗਾ। ਉਮੀਦ ਹੈ ਕਿ ਭਾਰਤੀ ਟੀਮ ਅਤੇ ਸਟਾਫ 3 ਜੁਲਾਈ ਤੱਕ ਦਿੱਲੀ ਪਹੁੰਚ ਸਕਦਾ ਹੈ। ਜਿੱਥੇ ਏਅਰਪੋਰਟ ਤੋਂ ਟੀਮ ਇੰਡੀਆ ਦੀ ਜਿੱਤ ਦਾ ਜਲੂਸ ਕੱਢਿਆ ਜਾ ਸਕਦਾ ਹੈ।