ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਵਨਡੇ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਐਤਵਾਰ ਨੂੰ ਕੇਰਲ ਦੇ ਤਿਰੂਵਨੰਤਪੁਰਮ ‘ਚ ਖੇਡਿਆ ਜਾ ਰਿਹਾ ਹੈ। ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ‘ਚ ਟੀਮ ਇੰਡੀਆ ਇਸ ਸੀਰੀਜ਼ ‘ਚ ਕਲੀਨ ਸਵੀਪ ਕਰਨ ‘ਤੇ ਉਤਰੇਗੀ। ਭਾਰਤੀ ਟੀਮ 3 ਮੈਚਾਂ ਦੀ ਇਸ ਸੀਰੀਜ਼ ‘ਚ ਫਿਲਹਾਲ 2-0 ਨਾਲ ਅੱਗੇ ਹੈ। ਟੀਮ ਇੰਡੀਆ ਨੇ ਤਿਰੂਵਨੰਤਪੁਰਮ ‘ਚ ਖੇਡੇ ਗਏ ਤੀਜੇ ਵਨਡੇ ‘ਚ ਇਤਿਹਾਸ ਰਚ ਦਿੱਤਾ ਹੈ। ਟੀਮ ਇੰਡੀਆ ਨੇ ਤੀਜਾ ਵਨਡੇ 317 ਦੌੜਾਂ ਨਾਲ ਜਿੱਤਿਆ। ਇਸ ਨਾਲ ਭਾਰਤ ਦੇ ਨਾਂ ਹੁਣ ਵਨਡੇ ਕ੍ਰਿਕਟ ਦੇ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਦਰਜ ਕਰਨ ਦਾ ਰਿਕਾਰਡ ਬਣ ਗਿਆ ਹੈ।
ਟੀਮ ਇੰਡੀਆ ਨੇ ਪਹਿਲੀ ਖੇਡ ਤੋਂ ਬਾਅਦ ਵਿਰਾਟ ਕੋਹਲੀ ਦੀਆਂ ਅਜੇਤੂ 166 ਅਤੇ ਸ਼ੁਭਮਨ ਗਿੱਲ ਦੀਆਂ 116 ਦੌੜਾਂ ਦੀ ਬਦੌਲਤ 50 ਓਵਰਾਂ ‘ਚ 5 ਵਿਕਟਾਂ ‘ਤੇ 390 ਦੌੜਾਂ ਬਣਾਈਆਂ ਸਨ। ਜਵਾਬ ‘ਚ ਸ਼੍ਰੀਲੰਕਾ ਦੀ ਟੀਮ ਸਿਰਫ 73 ਦੌੜਾਂ ‘ਤੇ ਹੀ ਢੇਰ ਹੋ ਗਈ। ਹਾਲਾਂਕਿ ਸ਼੍ਰੀਲੰਕਾ ਦੀਆਂ ਸਿਰਫ 9 ਵਿਕਟਾਂ ਹੀ ਡਿੱਗੀਆਂ, ਕਿਉਂਕਿ ਉਨ੍ਹਾਂ ਦਾ ਇਕ ਖਿਡਾਰੀ ਜ਼ਖਮੀ ਹੋ ਗਿਆ ਸੀ, ਇਸ ਲਈ ਟੀਮ ਨੂੰ ਆਲ ਆਊਟ ਮੰਨਿਆ ਗਿਆ। ਵਨਡੇ ਕ੍ਰਿਕਟ ‘ਚ ਦੌੜਾਂ ਦੇ ਲਿਹਾਜ਼ ਨਾਲ ਇਹ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ 2008 ਵਿੱਚ ਆਇਰਲੈਂਡ ਖ਼ਿਲਾਫ਼ 290 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ।
ਭਾਰਤ ਦੀ ਸੰਭਾਵਿਤ ਪਲੇਇੰਗ ਇਲੈਵਨ: ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਕੇਐਲ ਰਾਹੁਲ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਉਮਰਾਨ ਮਲਿਕ।
ਸ਼੍ਰੀਲੰਕਾ ਸੰਭਾਵਿਤ ਪਲੇਇੰਗ ਇਲੈਵਨ: ਨੁਵਾਨਿਡੂ ਫਰਨਾਂਡੋ, ਅਵਿਸ਼ਕਾ ਫਰਨਾਂਡੋ, ਕੁਸਲ ਮੈਂਡਿਸ (ਵਿਕੇਟ), ਚਰਿਤ ਅਸਲੰਕਾ, ਧਨੰਜੇ ਡੀ’ਸਿਲਵਾ, ਦਾਸੁਨ ਸ਼ਨਾਕਾ (ਸੀ), ਵਾਨਿੰਦੂ ਹਸਾਰੰਗਾ, ਚਮਿਕਾ ਕਰੁਣਾਰਤਨੇ, ਦੁਨੀਥ ਵੇਲਾਲੇਗੇ, ਲਾਹਿਰੂ ਕੁਮਾਰਾ, ਕਾਸੁਨ ਰਜਿਥਾ।