ਹਾਕੀ ਵਿਸ਼ਵ ਕੱਪ ਦੇ ਕਰਾਸਓਵਰ ਦੌਰ ‘ਚ ਟੀਮ ਇੰਡੀਆ ਦਾ ਨਿਊਜ਼ੀਲੈਂਡ ਖਿਲਾਫ ਮੈਚ ਸ਼ੁਰੂ ਹੋ ਗਿਆ ਹੈ। ਟੀਮ ਇੰਡੀਆ ਮੈਚ ਵਿੱਚ 3-1 ਨਾਲ ਅੱਗੇ ਹੈ। ਜੇਕਰ ਭਾਰਤ ਇਹ ਮੈਚ ਜਿੱਤ ਜਾਂਦਾ ਹੈ ਤਾਂ ਉਹ ਕੁਆਰਟਰ ਫਾਈਨਲ ਵਿੱਚ ਪਹੁੰਚ ਜਾਵੇਗਾ। ਉੱਥੇ ਉਸ ਦਾ ਸਾਹਮਣਾ 24 ਜਨਵਰੀ ਨੂੰ ਮੌਜੂਦਾ ਚੈਂਪੀਅਨ ਬੈਲਜੀਅਮ ਨਾਲ ਹੋਵੇਗਾ। ਟੀਮ ਇੰਡੀਆ 2010 ਤੋਂ ਬਾਅਦ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਤੱਕ ਨਹੀਂ ਪਹੁੰਚ ਸਕੀ ਹੈ।
ਹਾਕੀ ਵਿਸ਼ਵ ਕੱਪ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਕੁੱਲ ਛੇ ਮੈਚ ਹੋਏ ਹਨ। ਇਨ੍ਹਾਂ ‘ਚੋਂ ਭਾਰਤ ਨੇ ਤਿੰਨ ਜਿੱਤੇ ਹਨ, ਜਦਕਿ ਦੋ ਨਿਊਜ਼ੀਲੈਂਡ ਦੇ ਨਾਂ ਰਹੇ ਹਨ। ਇੱਕ ਮੈਚ ਡਰਾਅ ਵਿੱਚ ਖਤਮ ਹੋਇਆ। ਦੋਵਾਂ ਟੀਮਾਂ ਵਿਚਾਲੇ ਕੁੱਲ 44 ਮੈਚ ਹੋਏ ਹਨ। ਇਨ੍ਹਾਂ ਵਿੱਚੋਂ ਭਾਰਤ ਨੇ 24 ਮੈਚ ਜਿੱਤੇ ਹਨ ਅਤੇ ਨਿਊਜ਼ੀਲੈਂਡ ਨੇ 15 ਮੈਚ ਜਿੱਤੇ ਹਨ। ਪੰਜ ਮੈਚ ਡਰਾਅ ਰਹੇ ਹਨ।
ਟੀਮ ਇੰਡੀਆ ਅੱਜ ਹਾਕੀ ਵਿਸ਼ਵ ਕੱਪ ਵਿੱਚ ਕਰਾਸਓਵਰ ਮੈਚ ਵਿੱਚ ਹਾਰ ਗਈ। ਨਿਊਜ਼ੀਲੈਂਡ ਤੋਂ ਪੈਨਲਟੀ ਸ਼ੂਟਆਊਟ ਵਿਚ ਹਾਰ ਨਾਲ ਭਾਰਤ ਟੂਰਨਾਮੈਂਟ ਤੋਂ ਬਾਹਰ ਹੋ ਗਿਆ। ਦੋਵੇਂ ਟੀਮਾਂ ਨਿਰਧਾਰਿਤ ਸਮੇਂ ਤੱਕ 3-3 ਨਾਲ ਬਰਾਬਰੀ ‘ਤੇ ਸਨ। ਇਸ ਤੋਂ ਬਾਅਦ ਮੈਚ ਪੈਨਲਟੀ ਸ਼ੂਟਆਊਟ ਤੱਕ ਪਹੁੰਚ ਗਿਆ। ਉੱਥੇ ਨਿਊਜ਼ੀਲੈਂਡ ਨੇ 5-4 ਨਾਲ ਜਿੱਤ ਦਰਜ ਕੀਤੀ। 24 ਜਨਵਰੀ ਨੂੰ ਕੁਆਰਟਰ ਫਾਈਨਲ ਵਿੱਚ ਉਨ੍ਹਾਂ ਦਾ ਸਾਹਮਣਾ ਮੌਜੂਦਾ ਚੈਂਪੀਅਨ ਬੈਲਜੀਅਮ ਨਾਲ ਹੋਵੇਗਾ।