ਇੱਕ ਵਾਰ ਫਿਰ ਢਿੱਗਾਂ ਡਿੱਗਣ ਕਾਰਨ ਚੰਡੀਗੜ੍ਹ-ਮਨਾਲੀ ਦਾ ਨੈਸ਼ਨਲ ਹਾਈਵੇ-21 ਬੰਦ ਹੋ ਗਿਆ ਹੈ।
ਕਰੀਬ 7 ਮੀਲ ਤੱਕ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ। ਪਹਾੜਾਂ ਤੋਂ ਲਗਾਤਾਰ ਚੱਟਾਨਾਂ ਡਿੱਗ ਰਹੀਆਂ ਹਨ ਜਿਸ ਕਾਰਨ ਪਿਛਲੇ 14 ਘੰਟਿਆਂ ਤੋਂ ਹਾਈਵੇਅ ਨੂੰ ਬਹਾਲ ਨਹੀਂ ਕੀਤਾ ਜਾ ਸਕਿਆ।
ਢਿੱਗਾਂ ਡਿੱਗਣ ਕਾਰਨ ਕਈ ਕਿਲੋਮੀਟਰ ਤੱਕ ਗੱਡੀਆਂ ਦਾ ਜਾਮ ਲੱਗ ਚੁੱਕਿਆ ਹੈ,
ਪੁਲਿਸ ਵਿਭਾਗ ਦੇ ਮੁਲਾਜ਼ਮ ਵੀ ਮੌਕੇ ‘ਤੇ ਤਾਇਨਾਤ ਹਨ।
ਦੁਪਹਿਰ ਤੱਕ ਸੜਕ ਖੋਲ੍ਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਛੋਟੇ ਵਾਹਨ ਮੰਡੀ ਤੋਂ ਕੁੱਲੂ ਵਾਇਆ ਕਟੌਲਾ ਤੇ ਕੁੱਲੂ ਤੋਂ ਚੈਲ ਚੌਕ ਰਾਹੀਂ ਮੰਡੀ ਲਈ ਭੇਜੇ ਜਾ ਰਹੇ ਹਨ।
ਡੀਸੀ ਮੰਡੀ ਅਰਿੰਦਮ ਚੌਧਰੀ ਨੇ ਜਾਣਕਾਰੀ ਦਿੱਤੀ ਕਿ ਸੜਕ ਨੂੰ ਖੁਲਵਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਜਲਦ ਹੀ ਹਾਈਵੇ ਨੂੰ ਖੋਲ੍ਹ ਦਿੱਤਾ ਜਾਵੇਗਾ।
ਸੜਕ ਨੂੰ ਖੁਲ੍ਹਵਾਉਣ ਲਈ ਜੇਸੀਬੀ ਮਸ਼ੀਨਾਂ ਰਾਹੀਂ ਕੰਮ ਕੀਤਾ ਜਾ ਰਿਹਾ ਹੈ।