ਬਰਲਿਨ (ਨੇਹਾ) : ਦੱਖਣੀ ਆਈਸਲੈਂਡ ਵਿਚ ਬ੍ਰਿਦਾਮਰਕੁਰਜੋਕੁਲ ਗਲੇਸ਼ੀਅਰ ਦੇਖਣ ਆਏ ਸੈਲਾਨੀਆਂ ਦੇ ਇਕ ਸਮੂਹ ‘ਤੇ ਇਕ ਬਰਫ ਦੀ ਗੁਫਾ ਡਿੱਗ ਗਈ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਹਾਦਸੇ ਵਿੱਚ ਦੋ ਹੋਰ ਅਜੇ ਵੀ ਲਾਪਤਾ ਹਨ। ਸਥਾਨਕ ਪੁਲਸ ਨੇ ਦੱਸਿਆ ਕਿ ਪੁਲਸ ਨੂੰ ਐਤਵਾਰ ਦੁਪਹਿਰ 3 ਵਜੇ ਹਾਦਸੇ ਬਾਰੇ ਫੋਨ ਆਇਆ ਸੀ। ਦਰਅਸਲ, ਕਈ ਦੇਸ਼ਾਂ ਦੇ ਕਰੀਬ 25 ਸੈਲਾਨੀਆਂ ਦਾ ਇੱਕ ਸਮੂਹ ਬਰਫ਼ ਦੀਆਂ ਗੁਫ਼ਾਵਾਂ ਦੀ ਖੋਜ ਕਰ ਰਿਹਾ ਸੀ, ਇਸ ਦੌਰਾਨ ਚਾਰ ਲੋਕ ਬਰਫ਼ ਵਿੱਚ ਫਸ ਗਏ ਅਤੇ ਗੁਫ਼ਾ ਵਿੱਚ ਦੱਬ ਗਏ।
ਪੁਲਿਸ ਨੇ ਦੱਸਿਆ ਹੈ ਕਿ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਇੱਕ ਦੀ ਹਾਦਸੇ ਵਾਲੀ ਥਾਂ ‘ਤੇ ਹੀ ਮੌਤ ਹੋ ਗਈ। ਜ਼ਖਮੀਆਂ ਨੂੰ ਹੈਲੀਕਾਪਟਰ ਰਾਹੀਂ ਰਾਜਧਾਨੀ ਰੇਕਜਾਵਿਕ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਹੈ। ਇਸ ਦੇ ਨਾਲ ਹੀ ਬਚਾਅ ਟੀਮ ਦੋਵੇਂ ਲਾਪਤਾ ਲੋਕਾਂ ਦੀ ਭਾਲ ‘ਚ ਜੁਟੀ ਹੋਈ ਹੈ। ਪੁਲਿਸ ਨੇ ਕਿਹਾ ਕਿ ਖ਼ਤਰਨਾਕ ਹਾਲਾਤਾਂ ਕਾਰਨ ਹਨੇਰਾ ਹੋਣ ਤੋਂ ਬਾਅਦ ਕਾਰਵਾਈ ਨੂੰ ਰੋਕ ਦਿੱਤਾ ਗਿਆ ਸੀ, ਪਰ ਸਵੇਰੇ ਤਲਾਸ਼ੀ ਮੁਹਿੰਮ ਮੁੜ ਸ਼ੁਰੂ ਹੋਵੇਗੀ। ਸਥਾਨਕ ਨਿਊਜ਼ ਸਾਈਟ ਵਿਸਿਰ ਨੇ ਦੱਸਿਆ ਕਿ ਇਹ ਸਮੂਹ ਬਰਫ਼ ਦੀ ਗੁਫ਼ਾ ਦੇ ਦੌਰੇ ‘ਤੇ ਸੀ। ਉਨ੍ਹਾਂ ਦੇ ਨਾਲ ਇਕ ਗਾਈਡ ਵੀ ਸੀ ਪਰ ਜਦੋਂ ਗੁਫਾ ਡਿੱਗੀ ਤਾਂ ਜ਼ਿਆਦਾਤਰ ਲੋਕ ਗੁਫਾ ਤੋਂ ਬਾਹਰ ਸਨ