ICC Awards: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਇੰਗਲੈਂਡ ਖਿਲਾਫ ਵਨਡੇ ਸੀਰੀਜ਼ ‘ਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਸਤੰਬਰ ਮਹੀਨੇ ਦੀ ਸਰਵੋਤਮ ਮਹਿਲਾ ਖਿਡਾਰਨ ਚੁਣਿਆ ਗਿਆ ਹੈ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਹਰਮਨਪ੍ਰੀਤ ਇਹ ਐਵਾਰਡ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਹੈ। ਉਸਨੇ ਆਪਣੀ ਹਮਵਤਨ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਅਤੇ ਬੰਗਲਾਦੇਸ਼ ਦੀ ਕਪਤਾਨ ਨਿਗਾਰ ਸੁਲਤਾਨਾ ਨੂੰ ਹਰਾ ਕੇ ਇਹ ਖਿਤਾਬ ਹਾਸਲ ਕੀਤਾ।
A dashing captain has won the ICC Women’s Player of the Month for September 2022 🌟
More 👇
— ICC (@ICC) October 10, 2022
ਇਸ ਦੇ ਨਾਲ ਹੀ ਪੁਰਸ਼ ਵਰਗ ਵਿੱਚ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੂੰ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਇਨਾਮ ਦਿੱਤਾ ਗਿਆ। ਦੱਸ ਦੇਈਏ ਕਿ ਰਿਜ਼ਵਾਨ ਨੇ ਟੀ-20 ‘ਚ ਇਕ ਤੋਂ ਬਾਅਦ ਇਕ ਕਈ ਮੈਚ ਖੇਡੇ, ਜਿਸ ਨਾਲ ਟੀਮ ਨੂੰ ਜਿੱਤ ਦਿਵਾਉਣ ‘ਚ ਕਾਫੀ ਮਦਦ ਮਿਲੀ। ਪਿਛਲੇ ਮਹੀਨੇ ਉਸ ਨੇ 10 ਮੈਚਾਂ ‘ਚ 7 ਅਰਧ ਸੈਂਕੜੇ ਲਗਾਏ ਸਨ। ਇਸ ਦੇ ਨਾਲ ਹੀ ਪਾਕਿਸਤਾਨ ਦੇ ਖਿਲਾਫ 7 ਮੈਚਾਂ ਦੀ ਸੀਰੀਜ਼ ‘ਚ ਰਿਜ਼ਵਾਨ ਨੇ 63.20 ਦੀ ਔਸਤ ਨਾਲ 316 ਦੌੜਾਂ ਬਣਾਈਆਂ।