ਬੰਗਲਾਦੇਸ਼ (ਹਰਮੀਤ) : ਆਜ਼ਾਦੀ ਦੇ ਪੰਜਾਹ ਸਾਲਾਂ ਤੋਂ ਬਾਅਦ ਬੰਗਲਾਦੇਸ਼ ਵਾਪਸ ਪੂਰਬੀ ਪਾਕਿਸਤਾਨ ਬਣਨ ਵਾਲੇ ਪਾਸੇ ਚੱਲ ਪਿਆ ਹੈ। ਇਸ ਦੇ ਕੇਂਦਰ ਵਿਚ ਜਮਾਤ-ਏ-ਇਸਲਾਮੀ ਅਤੇ ਰਜਾਕਾਰ ਹਨ। ਇਨ੍ਹਾਂ ਦਾ ਟੀਚਾ ਹਿੰਦੂ ਸਮਾਜ ਵੀ ਹੈ। ਇਸ ਮੁਹਿੰਮ ਵਿਚ ਵਿਦੇਸ਼ੀ ਸ਼ਕਤੀਆਂ ਦੀ ਭੂਮਿਕਾ ਵੀ ਸਾਹਮਣੇ ਆ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਬੰਗਲਾਦੇਸ਼ ਦਾ ਸੇਂਟ ਮਾਰਟਿਨ ਟਾਪੂ ਨਾ ਮਿਲਣ ਕਾਰਨ ਉਨ੍ਹਾਂ ਨੇ ਹਸੀਨਾ ਸਰਕਾਰ ਨੂੰ ਬਰਖ਼ਾਸਤ ਕਰਵਾ ਦਿੱਤਾ।
ਉਨ੍ਹਾਂ ਦਾ ਇਕ ਮਕਸਦ ਸ਼ੇਖ਼ ਹਸੀਨਾ ਨੂੰ ਬੇਦਖ਼ਲ ਕਰ ਕੇ ਉੱਥੇ ਭਾਰਤ ਵਿਰੋਧੀ ਤਾਕਤਾਂ ਨੂੰ ਮਜ਼ਬੂਤ ਕਰਨਾ ਵੀ ਸੀ। ਉੱਤਰ-ਪੂਰਬ ਵਿਚ ਈਸਾਈ ਰਾਜ ਦੀ ਸਥਾਪਨਾ ਵੀ ਉਨ੍ਹਾਂ ਦਾ ਇਕ ਏਜੰਡਾ ਹੈ। ਫ਼ਿਲਹਾਲ ਇਸ ਪਹਿਲੇ ਰਾਊਂਡ ਵਿਚ ਉਹ ਕਾਮਯਾਬ ਹੁੰਦੇ ਦਿਸ ਰਹੇ ਹਨ ਪਰ ਉਨ੍ਹਾਂ ਦੀ ਖੇਡ ਸਾਹਮਣੇ ਆ ਗਈ ਹੈ। ਸੰਨ 1975 ਵਿਚ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸਨ ਜਦ ਬੰਗਲਾਦੇਸ਼ ਵਿਚ ਸ਼ੇਖ਼ ਮੁਜੀਬ-ਉਰ-ਰਹਿਮਾਨ ਦੀ ਪਰਿਵਾਰ ਸਮੇਤ ਫ਼ੌਜ ਤੇ ਕੱਟੜਪੰਥੀਆਂ ਦੇ ਗੱਠਜੋੜ ਨੇ ਹੱਤਿਆ ਕਰ ਦਿੱਤੀ ਸੀ। ਹਿੰਦੂਆਂ ਦੀ ਹਾਲਤ ਹੋਰ ਜ਼ਿਆਦਾ ਪਤਲੀ ਹੁੰਦੀ ਜਾ ਰਹੀ ਹੈ। ਇਸ ਕਾਰਨ ਹਿੰਦੂ ਵੱਡੀ ਗਿਣਤੀ ਵਿਚ ਭਾਰਤ ਆਉਣਾ ਚਾਹੁੰਦੇ ਹਨ ਪਰ ਬੀਐੱਸਐੱਫ ਦੁਆਰਾ ਉਨ੍ਹਾਂ ਨੂੰ ਰੋਕਿਆ ਜਾ ਰਿਹਾ ਹੈ। ਇਕ ਚੰਗੀ ਗੱਲ ਇਹ ਹੋਈ ਕਿ ਹੱਤਿਆ, ਅੱਗਜ਼ਨੀ, ਲੁੱਟ-ਖੋਹ, ਮੰਦਰਾਂ ਨੂੰ ਤੋੜਨ ਦੌਰਾਨ ਹਿੰਦੂ ਸਮਾਜ ਨੇ ਢਾਕਾ ਦੀਆਂ ਸੜਕਾਂ ’ਤੇ ਰੋਸ ਮੁਜ਼ਾਹਰਾ ਕਰਨ ਦਾ ਹੌਸਲਾ ਕੀਤਾ।
ਹਾਲਾਂਕਿ ਦੂਜੇ ਹੀ ਦਿਨ ਇਸ ਦੇ ਪ੍ਰਤੀਕਰਮ ਵਿਚ ਇਸਲਾਮਿਸਟਾਂ ਦੁਆਰਾ ਪ੍ਰਦਰਸ਼ਨ ਕੀਤਾ ਗਿਆ। ਬੰਗਲਾਦੇਸ਼ ਵਿਚ ਹਿੰਦੂਆਂ ’ਤੇ ਹਮਲਿਆਂ ਦੇ ਸਿਲਸਿਲੇ ਨੂੰ ਠੱਲ੍ਹ ਨਹੀਂ ਪਈ ਹੈ। ਉਨ੍ਹਾਂ ਦੀ ਹਾਲਤ ਬਾਰੇ ਸੋਚ ਕੇ ਹੀ ਲੂ-ਕੰਡੇ ਖੜ੍ਹੇ ਹੋਣ ਲੱਗਦੇ ਹਨ।
ਬੰਗਲਾਦੇਸ਼ ਵਿਚ ਹਿੰਦੂ ਆਬਾਦੀ 1947 ਵਿਚ 28 ਪ੍ਰਤੀਸ਼ਤ ਸੀ ਜੋ ਹੁਣ ਘਟ ਕੇ 7.5 ਫ਼ੀਸਦੀ ਰਹਿ ਗਈ ਹੈ। ਬੰਗਲਾਦੇਸ਼ ਬਣਦੇ ਸਮੇਂ ਉੱਥੇ ਹਿੰਦੂ 15 ਪ੍ਰਤੀਸ਼ਤ ਬਚੇ ਸਨ। ਇਹ ਵੀ ਅਜੀਬ ਹੈ ਕਿ 75 ਸਾਲਾਂ ਦੀ ਲਗਾਤਾਰ ਤੰਗੀ-ਪਰੇਸ਼ਾਨੀ ਅਤੇ ਜ਼ੁਲਮੋ-ਸਿਤਮ ਦੇ ਬਾਵਜੂਦ ਉੱਥੋਂ ਦੇ ਹਿੰਦੂ ਸਮਾਜ ਨੇ ਕਦੇ ਵੀ ਆਜ਼ਾਦੀ ਦੀ ਮੰਗ ਨਹੀਂ ਕੀਤੀ, ਕੋਈ ਵਿਰੋਧੀ ਮੋਰਚਾ, ਹਥਿਆਰਬੰਦ ਫ਼ੌਜ ਨਹੀਂ ਬਣਾਈ।
ਬੰਗਲਾਦੇਸ਼ ਵਿਚ 1.3 ਕਰੋੜ ਦੀ ਵੱਡੀ ਆਬਾਦੀ ਹੋਣ ਦੇ ਬਾਵਜੂਦ ਕਸ਼ਮੀਰੀ ਪੰਡਿਤਾਂ ਵਾਂਗ ਜੀਵਨ ਬਤੀਤ ਕਰਦੇ ਰਹੇ। ਉਨ੍ਹਾਂ ਵਿਚ ਕੋਈ ਕੌਮੀ ਲੀਡਰਸ਼ਿਪ ਨਹੀਂ ਉੱਭਰੀ, ਕੋਈ ਹਥਿਆਰਬੰਦ ਸੰਗਠਨ ਨਹੀਂ ਬਣਿਆ ਜਦਕਿ ਉਹ ਇਜ਼ਰਾਈਲ ਦੇ ਯਹੂਦੀਆਂ ਨਾਲੋਂ ਗਿਣਤੀ ਵਿਚ ਦੁੱਗਣੇ ਹਨ।
ਭਾਰਤ ਸਰਕਾਰ ਦੀ ਵਿਵਸਥਾ ਵਿਚ ਬੰਗਲਾਦੇਸ਼ ਦੀ ਸਰਹੱਦ ਦੇ ਅੰਦਰ ਹੀ ਸ਼ਰਨਾਰਥੀ ਕੈਂਪ ਬਣਨ। ਦੋਵਾਂ ਪਾਸਿਆਂ ਦੀਆਂ ਫ਼ੌਜਾਂ ਸ਼ਰਨਾਰਥੀਆਂ ਦੀ ਵਿਵਸਥਾ ਲਈ ਬੰਗਲਾਦੇਸ਼ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ਵਿਚ ਪ੍ਰਸ਼ਾਸਕੀ ਸੁਵਿਧਾਵਾਂ ਦਾ ਇਸਤੇਮਾਲ ਕਰਨ।ਅਜਿਹੇ ਵਿਚ ਭਾਰਤ ਦੇ ਸਾਹਮਣੇ ਰਸਤਾ ਕੀ ਹੈ?
ਸੰਘਰਸ਼ਾਂ ਦੀਆਂ ਕਾਮਯਾਬੀਆਂ ਸਾਨੂੰ ਸਾਡੇ ਦੂਜੇ ਕਦਮ ਯਾਨੀ ਸਵੈ-ਸ਼ਾਸਨ ਵਾਲੇ ਖ਼ੁਦਮੁਖਤਾਰ ਹਿੰਦੂ ਇਲਾਕਿਆਂ ਦੇ ਗਠਨ ਦਾ ਰਾਹ ਖੋਲ੍ਹਣਗੇ। ਘੱਟ-ਗਿਣਤੀ ਵਰਗ ਨੂੰ ਆਪਣੀ ਆਬਾਦੀ ਦੇ ਸੁਰੱਖਿਅਤ ਖੇਤਰਾਂ ਵੱਲ ਰਵਾਨਗੀ ਕਰ ਕੇ ਆਪਣੇ ਸੰਖਿਆ ਬਲ ਨੂੰ ਇਕੱਠਾ ਕਰਨਾ ਹੋਵੇਗਾ। ਫਿਰ ਉੱਥੋਂ ਅੱਗੇ ਦੀ ਰੂਪਰੇਖਾ ਬਣਨੀ ਆਰੰਭ ਹੋਵੇਗੀ। ਇੱਥੇ ਭਾਰਤ ਦੀ ਭੂਮਿਕਾ 1971 ਦੀ ਤਰ੍ਹਾਂ ਸਫਲਤਾ ਤੇ ਅਸਫਲਤਾ ਵਿਚ ਫ਼ੈਸਲਾਕੁੰਨ ਸਿੱਧ ਹੋਵੇਗੀ।