Friday, November 15, 2024
HomeHealthਔਰਤਾਂ ਕਿਵੇਂ ਰੱਖ ਸਕਦੀਆਂ ਹਨ ਆਪਣੇ ਆਪ ਨੂੰ ਫਿੱਟ ਤੇ ਜਵਾਨ? ਜਾਨਣ...

ਔਰਤਾਂ ਕਿਵੇਂ ਰੱਖ ਸਕਦੀਆਂ ਹਨ ਆਪਣੇ ਆਪ ਨੂੰ ਫਿੱਟ ਤੇ ਜਵਾਨ? ਜਾਨਣ ਲਈ ਇਹ ਖ਼ਬਰ ਜ਼ਰੂਰ ਪੜ੍ਹੋ

ਅੱਜ ਦੇ ਡਿਜੀਟਲ ਯੁੱਗ ਵਿੱਚ ਔਰਤਾਂ ਬਹੁਤ ਵਿਅਸਤ ਹਨ, ਜਿਸ ਕਾਰਨ ਉਹ ਆਪਣੀ ਸਹਿਤ ਨੂੰ ਲੈ ਕੇ ਬੋਹਤ ਲਾਪਰਵਾਹੀ ਵਰਤਦੀਆਂ ਹਨ| ਖਾਸ ਕਰਕੇ ਕੰਮਕਾਜੀ ਔਰਤਾਂ ਦੇ ਮੋਢਿਆਂ ‘ਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹਨ। ਉਨ੍ਹਾਂ ਕੋਲ ਘਰ-ਪਰਿਵਾਰ ਦੀ ਜ਼ਿੰਮੇਵਾਰੀ, ਬੱਚਿਆਂ ਦੀ ਜ਼ਿੰਮੇਵਾਰੀ ਦੇ ਨਾਲ-ਨਾਲ ਦਫ਼ਤਰੀ ਕੰਮਾਂ ਦੀ ਜ਼ਿੰਮੇਵਾਰੀ ਵੀ ਹੈ। ਅਜਿਹੇ ਵਿੱਚ ਕਈ ਵਾਰ ਔਰਤਾਂ ਘਰ ਅਤੇ ਦਫਤਰ ਨੂੰ ਸੰਭਾਲਣ ‘ਚ ਆਪਣੀ ਸਿਹਤ ਦਾ ਧਿਆਨ ਵੀ ਨਹੀਂ ਰੱਖ ਪਾਉਂਦੀਆਂ ਹਨ। ਔਰਤਾਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਸਿਹਤਮੰਦ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਔਰਤਾਂ ਲਈ ਜ਼ਰੂਰੀ ਕੁਝ ਅਜਿਹੇ ਸੁਪਰਫੂਡਜ਼ ਦੇ ਬਾਰੇ, ਜਿਨ੍ਹਾਂ ਨੂੰ ਖਾਣ ਨਾਲ ਉਨ੍ਹਾਂ ਦੀ ਸਿਹਤ ਫਿੱਟ ਅਤੇ ਵਧੀਆ ਰਹਿ ਸਕਦੀ ਹੈ।

ਦੁੱਧ- ਔਰਤਾਂ ਦੇ ਵਿਚ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਘਾਟ ਬਹੁਤ ਜ਼ਿਆਦਾ ਮਾਤਰਾ ਵਿੱਚ ਦੇਖਣ ਨੂੰ ਮਿਲਦੀ ਹੈ। ਅਜਿਹੇ ‘ਚ ਉਨ੍ਹਾਂ ਨੂੰ ਡਾਈਟ ‘ਚ ਘੱਟ ਫੈਟ ਵਾਲਾ ਦੁੱਧ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਦੱਸ ਦੇਈਏ ਕਿ ਦੁੱਧ ਵਿੱਚ ਵਿਟਾਮਿਨ ਡੀ ਅਤੇ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਦਰਅਸਲ ਵਿਟਾਮਿਨ ਡੀ ਸਰੀਰ ਵਿੱਚ ਕੈਲਸ਼ੀਅਮ ਪਹੁੰਚਾਉਣ ਅਤੇ ਹੱਡੀਆਂ ਨੂੰ ਮਜ਼ਬੂਤ ​​ਕਰਨ ਵਿੱਚ ਮਦਦ ਕਰਦਾ ਹੈ।

ਟਮਾਟਰ- ਔਰਤਾਂ ਲਈ ਟਮਾਟਰ ਸੁਪਰਫੂਡ ਮੰਨਿਆ ਜਾਂਦਾ ਹੈ। ਇਸ ‘ਚ ਲਾਈਕੋਪੀਨ ਨਾਂ ਦਾ ਪੋਸ਼ਕ ਤੱਤ ਹੁੰਦਾ ਹੈ, ਜੋ ਔਰਤਾਂ ਨੂੰ ਛਾਤੀ ਦੇ ਕੈਂਸਰ ਤੋਂ ਬਚਾਉਣ ‘ਚ ਮਦਦ ਕਰਦਾ ਹੈ। ਦੱਸ ਦੇਈਏ ਕਿ ਟਮਾਟਰ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ, ਜੋ ਦਿਲ ਨਾਲ ਜੁੜੀਆਂ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦੇ ਹਨ। ਟਮਾਟਰ ਚਮੜੀ ਨੂੰ ਸਿਹਤਮੰਦ ਰੱਖਣ ਅਤੇ ਬੁਢਾਪੇ ਨੂੰ ਰੋਕਣ ਵਿੱਚ ਵੀ ਮਦਦ ਕਰਦਾ ਹੈ।

ਬੀਨਜ਼- ਬੀਨਜ਼ ਖਾਣ ਨਾਲ ਦਿਲ ਦੀਆਂ ਬੀਮਾਰੀਆਂ ਅਤੇ ਬ੍ਰੈਸਟ ਕੈਂਸਰ ਦਾ ਖਤਰਾ ਘੱਟ ਹੁੰਦਾ ਹੈ। ਬੀਨਜ਼ ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਹੁੰਦੇ ਹਨ ਅਤੇ ਚਰਬੀ ਦੀ ਮਾਤਰਾ ਵੀ ਬਹੁਤ ਘੱਟ ਹੁੰਦੀ ਹੈ। ਇਹ ਔਰਤਾਂ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਦਾ ਸੇਵਨ ਹਾਰਮੋਨਸ ਨੂੰ ਸੰਤੁਲਿਤ ਰੱਖਣ ‘ਚ ਮਦਦ ਕਰਦਾ ਹੈ।

ਸੋਇਆਬੀਨ- ਔਰਤਾਂ ਨੂੰ ਪ੍ਰੋਟੀਨ, ਆਇਰਨ ਅਤੇ ਵਿਟਾਮਿਨ ਬੀ ਨਾਲ ਭਰਪੂਰ ਸੋਇਆਬੀਨ ਨੂੰ ਆਪਣੀ ਖੁਰਾਕ ‘ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸਦੇ ਲਈ ਤੁਸੀਂ ਸੋਇਆ ਤੋਂ ਬਣੇ ਉਤਪਾਦਾਂ ਜਿਵੇਂ ਕਿ ਸੋਇਆ ਮਿਲਕ ਅਤੇ ਟੋਫੂ ਨੂੰ ਵੀ ਡਾਈਟ ਵਿੱਚ ਸ਼ਾਮਿਲ ਕਰ ਸਕਦੇ ਹੋ।

ਦਹੀਂ- ਦਹੀਂ ਜਾਂ ਘੱਟ ਚਰਬੀ ਵਾਲਾ ਯੋਗਰਟ ਦਾ ਸੇਵਨ ਔਰਤਾਂ ਨੂੰ ਕਰਨਾ ਚਾਹੀਦਾ ਹੈ। ਕਈ ਖੋਜਾਂ ਵਿੱਚ ਇਹ ਪਾਇਆ ਗਿਆ ਹੈ ਕਿ ਦਹੀਂ ਖਾਣ ਨਾਲ ਛਾਤੀ ਦੇ ਕੈਂਸਰ ਦਾ ਖਤਰਾ ਕਾਫੀ ਹੱਦ ਤੱਕ ਘੱਟ ਜਾਂਦਾ ਹੈ।ਦੱਸ ਦੇਈਏ ਕਿ ਦਹੀਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਵੀ ਮਦਦ ਕਰਦਾ ਹੈ। ਦਹੀਂ ਖਾਣ ਨਾਲ ਅਲਸਰ ਅਤੇ ਯੋਨੀ ਦੀ ਲਾਗ ਦਾ ਖਤਰਾ ਵੀ ਘੱਟ ਜਾਂਦਾ ਹੈ। ਹੱਡੀਆਂ ਨੂੰ ਮਜ਼ਬੂਤ ​​ਬਣਾਉਣ ਲਈ ਦਹੀਂ ਵੀ ਜ਼ਰੂਰੀ ਹੈ।

ਮੱਛੀ- ਨਾਨ-ਵੈਜ ਖਾਣ ਵਾਲੀਆਂ ਔਰਤਾਂ ਲਈ ਮੱਛੀ ਸਿਹਤਮੰਦ ਵਿਕਲਪ ਹੈ। ਔਰਤਾਂ ਨੂੰ ਆਪਣੀ ਖੁਰਾਕ ਵਿੱਚ ਸਲਮਨ, ਸਾਰਡੀਨ ਅਤੇ ਮੈਕਰੇਲ ਮੱਛੀ ਜ਼ਰੂਰ ਸ਼ਾਮਲ ਕਰਨੀ ਚਾਹੀਦੀ ਹੈ। ਮੱਛੀ ਵਿੱਚ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ। ਮੱਛੀ ਖਾਣ ਨਾਲ ਚਮੜੀ, ਦਿਲ ਦੇ ਰੋਗ, ਸਟ੍ਰੋਕ, ਹਾਈਪਰਟੈਨਸ਼ਨ, ਡਿਪ੍ਰੈਸ਼ਨ, ਜੋੜਾਂ ਦੇ ਦਰਦ ਅਤੇ ਸੋਜ ਨਾਲ ਜੁੜੀਆਂ ਸਮੱਸਿਆਵਾਂ ਘੱਟ ਹੁੰਦੀਆਂ ਹਨ।

ਬੇਰੀ- ਔਰਤਾਂ ਦੀ ਸਿਹਤ ਲਈ ਬੇਰੀਆਂ ਬਹੁਤ ਫਾਇਦੇਮੰਦ ਹੁੰਦੀਆਂ ਹਨ। ਔਰਤਾਂ ਨੂੰ ਸਟ੍ਰਾਬੇਰੀ, ਰਸਬੇਰੀ, ਬਲੂਬੇਰੀ ਅਤੇ ਕਰੈਨਬੇਰੀ ਜ਼ਰੂਰ ਖਾਣੀ ਚਾਹੀਦੀ ਹੈ। ਇਨ੍ਹਾਂ ‘ਚ ਕੈਂਸਰ ਵਿਰੋਧੀ ਪੋਸ਼ਕ ਤੱਤ ਪਾਏ ਜਾਂਦੇ ਹਨ। ਬੇਰੀਆਂ ਔਰਤਾਂ ਨੂੰ ਛਾਤੀ ਅਤੇ ਕੋਲਨ ਕੈਂਸਰ ਤੋਂ ਬਚਾਉਣ ਵਿੱਚ ਵੀ ਮਦਦ ਕਰਦੀਆਂ ਹਨ। ਇਨ੍ਹਾਂ ‘ਚ ਵਿਟਾਮਿਨ ਸੀ ਅਤੇ ਫੋਲਿਕ ਐਸਿਡ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਗਰਭ ਅਵਸਥਾ ਦੌਰਾਨ ਵੀ ਬੇਰੀਆਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਪਿਸ਼ਾਬ ਨਾਲੀ ਦੀ ਲਾਗ ਨੂੰ ਦੂਰ ਕਰਨ ਵਿੱਚ ਵੀ ਬੇਰੀਆਂ ਬਹੁਤ ਫਾਇਦੇਮੰਦ ਹੁੰਦੀਆਂ ਹਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments