ਸਵੇਰੇ ਕਰੀਬ ਅੱਠਬਜੇ ਸਰਕਾਰੀ ਸ਼ੁਗਰ ਮਿਲ ਬਟਾਲਾ ਦਾ ਬਾਇਲਰ ਖੋਲਦੇ ਸਮੇ ਚਾਰ ਮਜਦੂਰਾਂ ਤੇ ਗਰਮ ਪਾਣੀ ਪੈਣ ਨਾਲ ਚਾਰੋਂ ਮਜ਼ਦੂਰ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ| ਜਿਨ੍ਹਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਇਲਾਜ਼ ਦੇ ਲਈ ਲੈਜਾਇਆ ਗਿਆ|
ਸੋਲਰ ਮਸੀਹ ਵਾਸੀ ਬਹਾਦਰਪੁਰ, ਸੁਖਜੀਤ ਸਿੰਘ ਵਾਸੀ ਕੰਡਿਆਲ, ਮੈਨੂਅਲ ਮਸੀਹ ਵਾਸੀ ਸਕਰੀ, ਮੁਖਤਾਰ ਮਸੀਹ ਨੇ ਦੱਸਿਆ ਕਿ ਸਤਨਾਮ ਸਿੰਘ ਜੋ ਕਿ ਆਪਣੇ ਆਪ ਨੂੰ ਬਾਇਲਰ ਇੰਚਾਰਜ ਕਹਿੰਦਾ ਹੈ, ਉਸਨੇ ਅੱਜ ਸਵੇਰੇ ਕਰੀਬ 8:00 ਬਜੇ ਇਹਨਾਂ ਨੂੰ ਬਾਇਲਰ ਖੋਲਣ ਲਈ ਕਿਹਾ ਸੀ|
ਦੱਸਿਆ ਜਾ ਰਿਹਾ ਹੈ ਕਿ ਇਹਨਾਂ ਲੋਕਾਂ ਨੇ ਬਾਇਲਰ ਖੋਲਣ ਤੋਂ ਮੰਨ ਕਰ ਦਿੱਤਾ ਸੀ| ਪਰ ਸਤਨਾਮ ਸਿੰਘ ਨੇ ਬਾਇਲਰ ਖੁਲਵਾਉਣ ਲਈ ਜ਼ਬਰਦਸਤੀ ਇਹਨਾਂ ਤੇ ਜ਼ੋਰ ਪਾਇਆ| ਬਾਇਲਰ ਦੇ ਕਰੀਬ 16 ਬੋਰਡ ਸੀ ਜਿਹਨਾਂ ਵਿਚੋਂ 14 ਬੋਰਡ ਇਨ੍ਹਾਂ ਲੋਕਾਂ ਨੇ ਖੋਲ ਦਿੱਤੇ| ਸੁਖਜੀਤ ਸਿੰਘ ਨੇ ਕਿਹਾ ਕਿ 2 ਬੋਲਟ ਬਾਇਲਰ ਦੇ ਰਿਹ ਗਏ ਸੀ, ਜਿਸਦੇ ਬਾਰੇ ਚ ਸਤਨਾਮ ਸਿੰਘ ਨੂੰ ਕਿਹਾ ਕਿ ਇਹ ਨੂੰ ਖੋਲਣ ਨਾਲ ਕੋਈ ਘਟਨਾ ਹੋ ਸਕਦੀ ਹੈ|
लेकिन सतनाम सिंह नहीं माना और जबरदस्ती दोनों बोल्ट भी खोलने के लिए कहा। जैसे ही 1 वोल्ट को खोलने की कोशिश की तो बॉयलर से गरम पानी का प्रेशर बहुत तेजी में आया जिस से काम कर रही चारों लोग गर्म पानी से झुलस गए। सभी घायलों की हालत अभी तक गंभीर बनी हुई है
ਪਰ ਸਤਨਾਮ ਸਿੰਘ ਨਹੀਂ ਮੰਨਿਆ ਤੇ ਜ਼ਬਰਦਸਤੀ ਦੋਵੇ ਬੋਲਟ ਖੋਲਣ ਲਈ ਕਿਹਾ| ਜਿਸ ਤਰਾਂ ਹੀ ਇੱਕ ਬੋਲਟ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਬਾਇਲਰ ਵਿਚੋਂ ਗਰਮ ਪਾਣੀ ਦਾ ਪ੍ਰੈਸ਼ਰ ਬੋਹਤ ਤੇਜ਼ੀ ਨਾਲ ਆਇਆ, ਜਿਸ ਕਾਰਨ ਕੰਮ ਕਰ ਰਹੇ ਚਾਰਾਂ ਵਰਕਰਾਂ ਤੇ ਗਰਮ ਪਾਣੀ ਪੈ ਗਿਆ ਤੇ ਚਾਰੋਂ ਗਰਮ ਪਾਣੀ ਕਾਰਨ ਝੁਲਸ ਗਏ| ਸਾਰੇ ਘਾਇਲਾਂ ਦੀ ਹਾਲਾਤ ਹਾਲੇ ਤੱਕ ਗੰਭੀਰ ਹੈ