ਪਟਿਆਲਾ (ਸਾਹਿਬ): ਪਟਿਆਲਾ ‘ਚ PRTC ਦੇ ਮਕੈਨੀਕਲ ਵਿੰਗ ‘ਚ ਤਾਇਨਾਤ ਇਕ ਮੁਲਾਜ਼ਮ ਦੀ ਮੌਤ ਤੋਂ ਬਾਅਦ ਗੁੱਸੇ ‘ਚ ਆਏ ਮੁਲਾਜ਼ਮਾਂ ਨੇ ਵੀਰਵਾਰ ਦੁਪਹਿਰ ਬੱਸ ਸਟੈਂਡ ‘ਤੇ ਚੱਕਾ ਜਾਮ ਕਰ ਦਿੱਤਾ।
- ਦੱਸ ਦਈਏ ਕਿ PRTC ਦੇ ਸੰਜੀਵ ਕੁਮਾਰ ਨਾਮਕ ਮਕੈਨਿਕ ਦੀ ਮੌਤ ਤੋਂ ਬਾਅਦ ਮੁਲਾਜ਼ਮਾਂ ਵਿੱਚ ਗੁੱਸਾ ਆ ਗਿਆ। ਜਿਨ੍ਹਾਂ ਨੇ ਬੱਸ ਸਟੈਂਡ ’ਤੇ ਜਾਮ ਲਾ ਕੇ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ੇ ਦੀ ਮੰਗ ਕੀਤੀ। ਦੇਰ ਸ਼ਾਮ ਤੱਕ ਮੁਲਾਜ਼ਮ ਬੱਸ ਸਟੈਂਡ ’ਤੇ ਚੱਕਾ ਜਾਮ ਕਰਕੇ ਹੜਤਾਲ ’ਤੇ ਬੈਠੇ ਸਨ। ਜਿਸ ਕਾਰਨ ਬਾਹਰੋਂ ਆਉਣ ਵਾਲੀਆਂ ਬੱਸਾਂ ਸਵਾਰੀਆਂ ਨੂੰ ਬੱਸ ਸਟੈਂਡ ਦੇ ਬਾਹਰ ਹੀ ਉਤਾਰ ਰਹੀਆਂ ਸਨ।
- ਘਟਨਾ ਅਨੁਸਾਰ ਸੰਜੀਵ ਕੁਮਾਰ PRTC ਦੀ ਵਰਕਸ਼ਾਪ ਵਿੱਚ ਮਕੈਨਿਕ ਦਾ ਕੰਮ ਕਰਦਾ ਸੀ। ਉਸਦੀ ਮੌਤ ਤੋਂ ਬਾਅਦ ਕਰਮਚਾਰੀਆਂ ਨੇ ਵਿਭਾਗ ‘ਤੇ ਦੋਸ਼ ਲਗਾਇਆ ਕਿ ਸੰਜੀਵ ਕੁਮਾਰ ਦੀ ਮੌਤ ਅੱਤ ਦੀ ਗਰਮੀ ‘ਚ ਕੰਮ ਕਰਨ ਕਾਰਨ ਹੋਈ ਹੈ।
- ਉਹ ਬਰਨਾਲਾ ਤੋਂ ਪਟਿਆਲੇ ਦੀ ਇੱਕ ਵਰਕਸ਼ਾਪ ਵਿੱਚ ਤਾਇਨਾਤ ਸੀ, ਜਿੱਥੇ ਸਹੂਲਤਾਂ ਨਹੀਂ ਸਨ। ਇਸ ਕਾਰਨ ਕੰਮ ਦੌਰਾਨ ਸੰਜੀਵ ਦੀ ਮੌਤ ਹੋ ਗਈ। PRTC ਦੇ ਪ੍ਰਬੰਧਕੀ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੇ ਹੱਲ ਲਈ ਯਤਨ ਕੀਤੇ ਜਾ ਰਹੇ ਹਨ।