ਅਹਿਮਦਾਬਾਦ (ਸਾਹਿਬ): ਗੁਜਰਾਤ ਦੀ ਹਾਈ ਕੋਰਟ ਨੇ ਵਡੋਦਰਾ ਦੀ ਹਰਨੀ ਝੀਲ ਵਿੱਚ ਜਨਵਰੀ ਵਿੱਚ ਵਾਪਰੇ ਦੁਖਦ ਕਿਸ਼ਤੀ ਹਾਦਸੇ ਵਿੱਚ ਗ੍ਰਿਫ਼ਤਾਰ 18 ਦੋਸ਼ੀਆਂ ਵਿੱਚੋ 4 ਮਹਿਲਾਵਾਂ ਨੂੰ ਜ਼ਮਾਨਤ ਦੇ ਦਿੱਤੀ। ਇਸ ਹਾਦਸੇ ਵਿੱਚ 12 ਵਿਦਿਆਰਥੀਆਂ ਅਤੇ 2 ਅਧਿਆਪਕਾਂ ਦੀ ਮੌਤ ਹੋ ਗਈ ਸੀ।
- ਜਸਟਿਸ ਐਮਆਰ ਮੈਂਗਡੇ ਨੇ ਇਸ ਜ਼ਮਾਨਤ ਦੌਰਾਨ 10,000 ਰੁਪਏ ਦੇ ਨਿੱਜੀ ਮੁਚਲਕੇ ਤੇ ਹਸਤਾਖਰ ਕਰਵਾਉਣ ਲਈ ਕਿਹਾ। ਉਨ੍ਹਾਂ ਨੇ ਇਹ ਵੀ ਸ਼ਰਤ ਜੋੜੀ ਕਿ ਮਹਿਲਾਵਾਂ ਗਵਾਹਾਂ ਨੂੰ ਪ੍ਰਭਾਵਿਤ ਨਹੀਂ ਕਰਨਗੀਆਂ ਅਤੇ ਆਪਣੇ ਪਾਸਪੋਰਟ ਹਾਈ ਕੋਰਟ ਵਿੱਚ ਜਮ੍ਹਾਂ ਕਰਵਾਉਣਗੀਆਂ।
- ਦੱਸ ਦੇਈਏ ਕਿ ਇਸ ਮਾਮਲੇ ਦੀ ਜਾਂਚ ਵਿੱਚ ਪਤਾ ਚੱਲਿਆ ਕਿ ਹਾਦਸਾ ਸੁਰੱਖਿਆ ਉਪਾਵਾਂ ਦੀ ਘਾਟ ਕਾਰਨ ਵਾਪਰਿਆ। ਇਸ ਤੋਂ ਬਾਅਦ ਕੋਟੀਆ ਪ੍ਰੋਜੈਕਟਸ ਦੇ ਮਾਲਕਾਂ ਅਤੇ ਪ੍ਰਬੰਧਨ ਦੇ ਖਿਲਾਫ ਸੁਰੱਖਿਆ ਨਿਯਮਾਂ ਦੀ ਅਨਦੇਖੀ ਕਰਨ ਦੇ ਆਰੋਪ ਲਾਏ ਗਏ ਸਨ।
- ਹਾਲਾਂਕਿ ਜ਼ਮਾਨਤ ਮਿਲਣ ਨਾਲ ਇਹ ਦੋਸ਼ੀ ਅਸਥਾਈ ਰੂਪ ਵਿੱਚ ਆਜ਼ਾਦ ਹੋ ਗਏ ਹਨ, ਪਰ ਇਸ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ ਅਤੇ ਇਸ ਦੀ ਅਗਲੀ ਸੁਣਵਾਈ ਲਈ ਸਭ ਦੀਆਂ ਨਜ਼ਰਾਂ ਹਾਈ ਕੋਰਟ ਉੱਤੇ ਟਿਕੀਆਂ ਹੋਈਆਂ ਹਨ।
—————————–