Nation Post

ਸਰਕਾਰ ਵੱਲੋਂ ਨਵੀਆਂ ਕੋਵਿਡ ਗਾਈਡਲਾਈਨਸ ਜਾਰੀ, ਰਾਤ 10 ਤੋਂ ਸਵੇਰ 5 ਵਜੇ ਤੱਕ ਰਹੇਗਾ ਕਰਫਿਊ

ਦੁਨੀਆਂ ਭਰ ਚ ਕੋਰੋਨਾ ਦਾ ਕਹਿਰ ਦੀਨੋ ਦਿਨ ਵਧਦਾ ਨਜ਼ਰ ਆ ਰਿਹਾ ਹੈ ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਹਨ, ਜਿਸ ਮੁਤਾਬਕ ਰਾਤ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਲਾਈਟ ਕਰਫਿਊ ਰਹੇਗਾ। ਦਸ ਦੇਈਏ ਕਿ ਜਾਰੀ ਨਿਰਦੇਸ਼ਾਂ ਮੁਤਾਬਕ ਗੈਰ-ਜ਼ਰੂਰੀ ਚੀਜ਼ਾਂ ਦੀ ਆਵਾਜਾਈ ਰਾਤ 10 ਤੋਂ ਸਵੇਰ 5 ਵਜੇ ਤਕ ਰਹੇਗੀ ਬੰਦ। ਸਰਕਾਰ ਨੇ ਮੈਡੀਕਲ ਨਾਲ ਸੰਬੰਧਤ ਚੀਜ਼ਾਂ ਦੀ ਆਵਾਜਾਈ ‘ਤੇ ਕੋਈ ਪਾਬੰਦੀ ਨਹੀਂ ਲਗਾਈ ਹੈ ।

ਸਰਕਾਰ ਵੱਲੋਂ ਜਾਰੀ ਗਾਈਡਲਾਈਨਸ ਮੁਤਾਬਕ ਜਨਤਕ ਥਾਵਾਂ ‘ਤੇ ਬਿਨਾਂ ਟੀਕਾਕਰਨ ਵਾਲੇ ਲੋਕਾਂ ਨੂੰ ਐਂਟਰੀ ਨਹੀਂ ਦਿੱਤੀ ਜਾਵੇਗੀ। ਦੱਸ ਦੇਈਏ ਕਿ ਸਕੂਲ, ਕਾਲਜ, ਯੂਨੀਵਰਸਟੀਆਂ ਫ਼ਿਲਹਾਲ ਬੰਦ ਹੀ ਰਹਿਣਗੀਆਂ ਤੇ ਬੱਚਿਆਂ ਨੂੰ ਆਨਲਾਈਨ ਹੀ ਪੜ੍ਹਾਈ ਕਰਵਾਈ ਜਾਵੇਗੀ।

ਸਿਨੇਮਾਹਾਲ, ਜਿਮ, ਸਪਾ ਸੈਂਟਰ 50 ਫ਼ੀਸਦੀ ਸਮਰੱਥਾ ਨਾਲ ਹੀ ਖੁੱਲ੍ਹਣਗੇ। ਜਗ੍ਹਾ ਦੇ ਹਿਸਾਬ ਨਾਲ 50 ਫੀਸਦੀ ਸਮਰੱਥਾ ਤੇ ਵੱਧ ਤੋਂ ਵੱਧ 300 ਲੋਕਾਂ ਦਾ ਹੀ ਇਕੱਠ ਕੀਤਾ ਜਾ ਸਕੇਗਾ। AC ਬੱਸਾਂ 50 ਫ਼ੀਸਦੀ ਸਮਰੱਥਾ ਨਾਲ ਹੀ ਚੱਲਣਗੀਆਂ।

Exit mobile version