ਚੰਡੀਗੜ੍ਹ (ਸਾਹਿਬ): ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਅਸ਼ੋਕ ਗਹਿਲੋਤ ਨੂੰ ਅਚਾਨਕ ਸਲਿੱਪ ਡਿਸਕ ਨਾਲ ਜੁੜੀ ਸਮੱਸਿਆ ਤੋਂ ਪੀੜਤ ਹੋਣ ਕਾਰਨ ਪੰਜਾਬ ‘ਚ ਚੋਣ ਪ੍ਰੋਗਰਾਮ ਰੱਦ ਕਰਨਾ ਪਿਆ।
- ਦੱਸ ਦਈਏ ਕਿ ਕਾਂਗਰਸੀ ਆਗੂ ਅਸ਼ੋਕ ਗਹਿਲੋਤ ਨੇ ਬੁੱਧਵਾਰ (29 ਮਈ) ਨੂੰ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕਰਨ ਦੇ ਨਾਲ-ਨਾਲ ਗੜ੍ਹਸ਼ੰਕਰ ‘ਚ ਕਾਂਗਰਸੀ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੇ ਸਮਰਥਨ ‘ਚ ਕੀਤੀ ਜਾ ਰਹੀ ਰੈਲੀ ‘ਚ ਸ਼ਿਰਕਤ ਕਰਨੀ ਸੀ। ਇਸ ਪ੍ਰੋਗਰਾਮ ਲਈ ਉਹ ਚੰਡੀਗੜ੍ਹ ਵੀ ਪੁੱਜੇ ਸਨ ਪਰ ਸਲਿੱਪ ਡਿਸਪ ਸਬੰਧੀ ਸਮੱਸਿਆ ਕਾਰਨ ਉਹ ਜੈਪੁਰ ਪਰਤ ਗਏ।\
- ਇਸ ਦੀ ਜਾਣਕਾਰੀ ਖੁਦ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦਿੱਤੀ ਹੈ। ਉਸ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ ਕਿ ਬੀਤੀ ਰਾਤ ਤੋਂ ਸਲਿੱਪ ਡਿਸਕ ਨਾਲ ਜੁੜੀ ਸਮੱਸਿਆ ਕਾਰਨ ਡਾਕਟਰਾਂ ਦੀ ਸਲਾਹ ‘ਤੇ ਮੈਨੂੰ ਸਾਰੇ ਪ੍ਰੋਗਰਾਮ ਰੱਦ ਕਰਕੇ ਜੈਪੁਰ ਵਾਪਸ ਆਉਣਾ ਪਿਆ।
- ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਸਮੂਹ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਕਿਸਾਨਾਂ ਅਤੇ ਸੈਨਿਕਾਂ ਦਾ ਸਨਮਾਨ ਕਰਨ, ਲੋਕਤੰਤਰ ਦੀ ਰਾਖੀ ਕਰਨ ਅਤੇ ਦੇਸ਼ ਵਿੱਚ ਸਦਭਾਵਨਾ ਨੂੰ ਕਾਇਮ ਰੱਖਣ ਲਈ ਕਾਂਗਰਸ ਨੂੰ ਵੋਟ ਦੇਣ ਅਤੇ ਆਪਣੇ ਇਲਾਕੇ ਦੇ ਕਾਂਗਰਸੀ ਉਮੀਦਵਾਰਾਂ ਨੂੰ ਜੇਤੂ ਬਣਾਉਣ।