ਹੈਦਰਾਬਾਦ (ਸਰਬ)- ਹੈਦਰਾਬਾਦ ਪੁਲਸ ਕਮਿਸ਼ਨਰ ਟਾਸਕ ਫੋਰਸ ਦੇ ਸਾਬਕਾ ਡਿਪਟੀ ਕਮਿਸ਼ਨਰ (ਡੀਸੀਪੀ) ਨੂੰ ਸ਼ੁੱਕਰਵਾਰ ਨੂੰ ਸ਼ਹਿਰ ਦੀ ਪੁਲਸ ਨੇ ਫੋਨ ਟੈਪਿੰਗ, ਕੰਪਿਊਟਰ ਸਿਸਟਮ ਨੂੰ ਨਸ਼ਟ ਕਰਨ ਅਤੇ ਸਰਕਾਰੀ ਡਾਟਾ ਮਿਟਾਉਣ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਹੈ।
- ਪ੍ਰਾਪਤ ਜਾਣਕਾਰੀ ਅਨੁਸਾਰ ਹੈਦਰਾਬਾਦ ਪੁਲੀਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਰਾਧਾਕਿਸ਼ਨ ਰਾਓ, ਜੋ ਕਿ ਡਿਪਟੀ ਕਮਿਸ਼ਨਰ ਆਫ਼ ਪੁਲੀਸ (ਡੀਸੀਪੀ) ਵਜੋਂ ਤਾਇਨਾਤ ਸਨ, ਨੂੰ ਸਥਾਨਕ ਜੇਲ੍ਹ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੀਤੇ ਵੀਰਵਾਰ ਨੂੰ ਇਸ ਮਾਮਲੇ ਸਬੰਧੀ ਸਾਬਕਾ ਡੀ.ਸੀ.ਪੀ. ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਗਈ।
- ਦੱਸ ਦੇਈਏ ਕਿ ਕਮਿਸ਼ਨਰ ਟਾਸਕ ਫੋਰਸ ਦਾ ਅਹਿਮ ਹਿੱਸਾ ਰਹੇ ਰਾਓ ‘ਤੇ ਹੁਣ ਫੋਨ ਟੈਪ ਕਰਨ ਅਤੇ ਅਹਿਮ ਸਰਕਾਰੀ ਡਾਟਾ ਨਸ਼ਟ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਉਸ ਦੀ ਗ੍ਰਿਫਤਾਰੀ ਨੇ ਪੂਰੇ ਪੁਲਸ ਵਿਭਾਗ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਹੁਣ ਇਸ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਦਾ ਉਦੇਸ਼ ਨਾ ਸਿਰਫ ਰਾਓ ਦੀਆਂ ਗਤੀਵਿਧੀਆਂ ਦੇ ਪੂਰੇ ਵੇਰਵੇ ਸਾਹਮਣੇ ਲਿਆਉਣਾ ਹੈ ਬਲਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣਾ ਵੀ ਹੈ।
————————————-