ਓਟਵਾ (ਸਾਹਿਬ) :ਕੈਨੇਡਾ ਦੀਆਂ ਪਿਛਲੀਆਂ ਦੋ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਚੱਲ ਰਹੀ ਜਾਂਚ ਵਿੱਚ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਗਵਾਹੀ ਦਿੱਤੇ ਜਾਣ ਦੀ ਸੰਭਾਵਨਾ ਹੈ।
- ਜਾਂਚ ਦੌਰਾਨ ਹੁਣ ਤੱਕ ਇਹ ਸਾਹਮਣੇ ਆ ਚੁੱਕਿਆ ਹੈ ਕਿ ਚੀਨ ਤੇ ਹੋਰ ਦੇਸ਼ਾਂ ਵੱਲੋਂ ਕੈਨੇਡਾ ਵਿੱਚ ਹੋਈਆਂ ਚੋਣਾਂ ਵਿੱਚ ਦਖ਼ਲਅੰਦਾਜ਼ੀ ਕਰਨ ਦੀ ਕੋਸਿ਼ਸ਼ ਕੀਤੀ ਗਈ ਪਰ ਇਸ ਗੱਲ ਦੇ ਸਬੂਤ ਬਹੁਤ ਘੱਟ ਹਨ ਕਿ ਇਸ ਮਾਮਲੇ ਵਿੱਚ ਇਹ ਦੇਸ਼ ਸਫਲ ਵੀ ਰਹੇ। ਪਿਛਲੇ ਸਾਲ ਤੋਂ ਟਰੂਡੋ ਇਹ ਆਖਦੇ ਆ ਰਹੇ ਹਨ ਕਿ ਵਿਦੇਸ਼ੀ ਦਖ਼ਲਅੰਦਾਜ਼ੀ ਦਾ ਕੈਨੇਡਾ ਦੀਆਂ ਸਾਫ ਸੁਥਰੇ ਢੰਗ ਨਾਲ ਕਰਵਾਈਆਂ ਗਈਆਂ ਚੋਣਾਂ ਉੱਤੇ ਕੋਈ ਅਸਰ ਨਹੀਂ ਪਿਆ ਹੈ। ਇਹੋ ਸਾਰੀਆਂ ਗੱਲਾਂ ਸੀਨੀਅਰ ਸਰਕਾਰੀ ਅਧਿਕਾਰੀਆਂ ਵੱਲੋਂ ਪਾਰਲੀਆਮੈਂਟ ਵਿੱਚ ਵੀ ਕੀਤੀਆਂ ਜਾ ਚੁੱਕੀਆਂ ਹਨ।
- ਟਰੂਡੋ ਮੰਤਰੀ ਮੰਡਲ ਦੇ ਕਈ ਮੈਂਬਰਾਂ ਵੱਲੋਂ ਵੀ ਗਵਾਹੀ ਦਿੱਤੇ ਜਾਣ ਦੀ ਸੰਭਾਵਨਾ ਹੈ। ਇਨ੍ਹਾਂ ਮੈਂਬਰਾਂ ਵਿੱਚ ਸਰਕਾਰ ਦੀ ਹਾਊਸ ਲੀਡਰ ਕਰੀਨਾ ਗੋਲਡ ਵੀ ਸ਼ਾਮਲ ਹੈ, ਜੋ ਕਿ ਇਸ ਸਮੇਂ ਮੈਟਰਨਟੀ ਲੀਵ ਉੱਤੇ ਚੱਲ ਰਹੀ ਹੈ। ਡੈਮੋਕ੍ਰੈਟਿਕ ਇੰਸਟੀਚਿਊਸ਼ਨ ਦੀ ਸਾਬਕਾ ਮੰਤਰੀ ਹੋਣ ਨਾਤੇ ਉਨ੍ਹਾਂ ਨੂੰ ਕੈਨੇਡੀਅਨ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਨੂੰ ਰੋਕਣ ਦੀ ਜਿੰਮੇਵਾਰੀ ਵੀ ਮਿਲੀ ਹੋਈ ਸੀ।