ਟੋਰਾਂਟੋ (ਸਾਹਿਬ)- ਕੈਨੇਡਾ ਵਿੱਚ ਹੋਣ ਜਾ ਰਹੇ ਸੂਰਜ ਗ੍ਰਹਿਣ ਦੌਰਾਨ, ਦੇਸ਼ ਦੀਆਂ ਮੁੱਖ ਏਅਰਲਾਈਨਾਂ ਨੇ ਇਸ ਗਲਤਫਹਿਮੀ ਨੂੰ ਦੂਰ ਕੀਤਾ ਹੈ ਕਿ ਇਸ ਖਗੋਲੀ ਘਟਨਾ ਦਾ ਉਨ੍ਹਾਂ ਦੀਆਂ ਉਡਾਨ ਸੇਵਾਵਾਂ ‘ਤੇ ਕੋਈ ਮਾੜਾ ਅਸਰ ਪਵੇਗਾ। ਇਸ ਦੇ ਚਲਦੇ, ਏਅਰ ਕੈਨੇਡਾ, ਵੈਸਟਜੈੱਟ ਅਤੇ ਏਅਰ ਟਰਾਂਜਿਟ ਨੇ ਸਾਫ਼ ਕੀਤਾ ਹੈ ਕਿ ਉਨ੍ਹਾਂ ਦੀਆਂ ਉਡਾਨਾਂ ਸੂਰਜ ਗ੍ਰਹਿਣ ਦੇ ਸਮੇਂ ਵੀ ਮਾਮੂਲ ਅਨੁਸਾਰ ਚਲਣਗੀਆਂ।
- ਏਅਰਲਾਈਨਜ਼ ਨੇ ਇਹ ਵੀ ਜ਼ੋਰ ਦੇ ਕੇ ਆਖਿਆ ਹੈ ਕਿ ਪੈਸੈਂਜਰਾਂ ਨੂੰ ਆਪਣੀਆਂ ਅੱਖਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ, ਖਾਸ ਕਰਕੇ ਜਦੋਂ ਉਹ ਗ੍ਰਹਿਣ ਦਾ ਨਜ਼ਾਰਾ ਵੇਖ ਰਹੇ ਹੋਣ। ਏਅਰ ਕੈਨੇਡਾ ਦੇ ਅਨੁਸਾਰ, ਗ੍ਰਹਿਣ ਦੌਰਾਨ ਉਡਾਨਾਂ ਦਾ ਕਾਰਜ ਸਾਮਾਨਿਆ ਰਹੇਗਾ ਅਤੇ ਕੋਈ ਵੀ ਵਿਘਨ ਨਹੀਂ ਆਉਣਗਾ। ਉਥੇ ਹੀ, ਵੈਸਟ ਜੈੱਟ ਨੇ ਵੀ ਸਪੱਸ਼ਟ ਕੀਤਾ ਹੈ ਕਿ ਉਹ ਆਪਣੇ ਪੈਸੈਂਜਰਾਂ ਲਈ ਵਿਸ਼ੇਸ਼ ਸੁਰੱਖਿਆ ਮਾਪਦੰਡ ਲਾਗੂ ਕਰਨਗੇ।
- ਇਸ ਅਸਾਧਾਰਣ ਖਗੋਲੀ ਘਟਨਾ ਦੌਰਾਨ ਏਅਰ ਟਰਾਂਜਿ਼ਟ ਨੇ ਆਪਣੇ ਯਾਤਰੀਆਂ ਨੂੰ ਖਿੜਕੀਆਂ ਦੇ ਸੇ਼ਡਜ਼ ਬੰਦ ਰੱਖਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ, ਟਰਾਂਸਪੋਰਟ ਕੈਨੇਡਾ ਨੇ ਏਡਵਾਈਜ਼ਰੀ ਜਾਰੀ ਕਰਦੇ ਹੋਏ ਇਸ ਗੱਲ ਦਾ ਸੰਕੇਤ ਦਿੱਤਾ ਹੈ ਕਿ ਗ੍ਰਹਿਣ ਦੌਰਾਨ ਹਨੇਰੇ ਅਤੇ ਟਵਾਈਲਾਈਟ ਵਾਲੇ ਹਾਲਾਤ ਪਾਇਲਟਾਂ ਦੇ ਕੰਮ ਉੱਤੇ ਅਸਰ ਪਾ ਸਕਦੇ ਹਨ। ਇਹ ਇਸ ਗੱਲ ਦੀ ਤਾਕੀਦ ਹੈ ਕਿ ਸਭ ਸਟਾਫ ਮੈਂਬਰ ਅਤੇ ਯਾਤਰੀ ਇਸ ਸਮੇਂ ਦੌਰਾਨ ਵਧੇਰੇ ਸਾਵਧਾਨੀ ਬਰਤਣ।