ਯੂਕਰੇਨ ਤੇ ਰੂਸ ਵਿਚ ਸ਼ਹੀਦੀ ਜੰਗ ਵਿਚ ਓਨਾ ਦੇਸ਼ਾਂ ਦੇ ਸੈਨਿਕਾਂ ਦੀ ਜਾਨ ਗਈ ਹੈ| ਯੂਕਰੇਨ ਵਿਚ ਤਾਂ ਕਈ ਮਾਸੂਮਾਂ ਦੀ ਵੀ ਜਾਨ ਗਈ ਹੈ| ਇਹ ਅੰਕੜਾ ਦਿਨ ਪ੍ਰਤੀ ਦਿਨ ਵਧਦਾ ਨਜ਼ਰ ਆ ਰਿਹਾ ਰਿਹਾ ਹੈ| ਬੀਬੀਸੀ ਦੀ ਇਕ ਰਿਪੋਟ ਦੇ ਮੁਤਾਬਿਕ 7 ਸਾਲ ਦੀ ਬੱਚੀ ਦੇ ਸਕੂਲ ਤੇ ਹਮਲਾ ਹੋਇਆ ਸੀ| ਜਿਸ ਵਿਚ ਇਸ ਬੱਚੀ ਸਮੇਤ 6 ਲੋਕਾਂ ਦੀ ਮੌਤ ਹੋ ਗਈ ਸੀ| ਇਹ ਦੁਖਦ ਹਾਦਸਾ ਸ਼ੁਕਰਵਾਰ ਵਾਲੇ ਦਿਨ ਹੋਇਆ|
ਇਸ ਬੱਚੀ ਦਾ ਨਾਂ ਹੈ| 3 ਮਹੀਨੇ ਬਾਅਦ ਅਲੀਸਾ ਆਪਣਾ ਅੱਠਵਾਂ ਜਨਮਦਿਨ ਮਨਾਉਣ ਵਾਲੀ ਸੀ| ਹਾਲਾਂਕਿ ਕੁੜੀ ਨੂੰ ਘਾਇਲ ਅਵਸਥਾ ਵਿਚ ਹਸਪਤਾਲ ਲੈਜਾਇਆ ਗਿਆ, ਜਿਥੇ ਸ਼ਨੀਵਾਰ ਨੂੰ ਉਸ ਨੇ ਦਮ ਤੋੜ ਦਿੱਤਾ|
ਇਸ ਖ਼ਬਰ ਦੀ ਪੁਸ਼ਟੀ Prosecutor General Irina Venediktova ਨੇ ਕੀਤੀ| ਲੜਕੀ ਦਾ ਸਕੂਲ ਯੂਕਰੇਨ ਦੀ ਉੱਤਰ-ਪੂਰਬੀ ਸਰਹੱਦ ‘ਤੇ ਸਥਿਤ ਓਖਤਰਿਕਾ ਕਸਬੇ ‘ਚ ਸੀ। ਇਰੀਨਾ ਵੇਨੇਡਿਕਟੋਵਾ ਨੇ ਐਲੀਸਾ ਹੰਸ ਦੀ ਮੌਤ ਤੋਂ ਬਾਅਦ ਇੱਕ ਪੇਂਟਿੰਗ ਵੀ ਸਾਂਝੀ ਕੀਤੀ ਹੈ। ਜਿਸ ਵਿਚ ਇਸ ਪੈਂਟਿੰਗ ਵਿਚ ਲਿਖਿਆ ਹੋਇਆ ਹੈ, “ਸਾਨੂ ਸ਼ਾਂਤੀ ਚਾਹੀਦੀ ਹੈ”|
ਕਈ ਬੱਚਿਆਂ ਦੀ ਗਈ ਹੈ ਜਾਨ
ਬੀਬੀਸੀ ਦੀ ਰਿਪੋਰਟ ਦੇ ਮੁਤਾਬਿਕ, ਇਸ ਤੋਂ ਇਲਾਵਾ ਇਕ ਹੋਰ ਹਾਦਸੇ ‘ਚ ਪੋਲੀਨ ਨਾਮ ਦੀ ਕੁੜੀ ਦੀ ਵੀ ਮੌਤ ਹੋ ਗਈ| ਜੋ ਕੀਵ ਚ ਮੌਜੂਦ ਪ੍ਰਾਇਮਰੀ ਸਕੂਲ ਵਿਚ ਫਾਈਨਲ ਯੀਅਰ ਦੀ ਸਟੂਡੈਂਟ ਸੀ| ਪੋਲੀਨਾ ਦੇ ਮਾਤਾ-ਪਿਤਾ ਨੂੰ ਵੀ ਰੂਸੀ ਸੈਨਿਕਾਂ ਨੇ ਮਾਰ ਦਿੱਤਾ| ਜਦੋ ਪੋਲੀਨਾ ਦੀ ਮੌਤ ਹੋਈ ਤਾਂ ਉਸ ਸਮੇ ਉਹ ਕਾਰ ਵਿਚ ਆਪਣੇ ਪੇਰੇਂਟਸ ਨਾਲ ਜਾ ਰਹੀ ਸੀ| ਇਸੇ ਨਾਲ ਹੀ ਪੋਲੀਨਾ ਦੇ ਭੈਣ-ਭਰਾ ਨੂੰ ਹਸਪਤਾਲ ਲਿਜਾਇਆ ਗਿਆ|
ਪੋਲੀਨਾ ਦੀ ਭੈਣ ਇਕ ਵਿੱਚ ਦਾਖਿਲ ਹੈ ਤੇ ਉਸਦੇ ਭਰਾ ਨੂੰ ਬੱਚਿਆਂ ਦੇ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ| ਇਸ ਦੇ ਨਾਲ ਹੀ ਚੂਹੀਵ ਵਿੱਚ ਇੱਕ ਹੋਰ ਲੜਕੇ ਦੀ ਫਲੈਟ ਦਾ ਇੱਕ ਹਿੱਸਾ ਡਿੱਗਣ ਨਾਲ ਮੌਤ ਹੋ ਗਈ। ਚੂਹੀਵ ਖਾਰਿਕਵ ਤੋਂ ਬਾਹਰ ਇੱਕ ਛੋਟਾ ਜਿਹਾ ਸ਼ਹਿਰ ਹੈ। ਇਸ ਦੇ ਨਾਲ ਹੀ ਯੂਕਰੇਨ ਦੇ ਮਨੁੱਖੀ ਅਧਿਕਾਰ ਕਮਿਸ਼ਨਰ ਮੁਤਾਬਕ ਐਤਵਾਰ ਤੱਕ 210 ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿੱਚ ਕਈ ਬੱਚੇ ਵੀ ਸ਼ਾਮਿਲ ਹਨ|
ਕਿ ਹਨ ਤਾਜ਼ਾ ਹਾਲਾਤ
ਇਸ ਦੌਰਾਨ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਹਵਾਈ ਹਮਲੇ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਦੀ ਪ੍ਰਕਿਰਿਆ ਵੀ ਜਾਰੀ ਹੈ। ਇਸ ਦੌਰਾਨ ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ 4500 ਰੂਸੀ ਸੈਨਿਕਾਂ ਨੂੰ ਮਾਰ ਦਿੱਤਾ ਹੈ।