ਮੋਰੇਨਾ (ਮੱਧ ਪ੍ਰਦੇਸ਼) (ਸਾਹਿਬ) : ਕਾਂਗਰਸ ਦੇ ਮੋਰੇਨਾ ਲੋਕ ਸਭਾ ਉਮੀਦਵਾਰ ਸਤਿਆਪਾਲ ਸੀਕਰਵਾਰ ਦੇ ਚਚੇਰੇ ਭਰਾ ਨਰਿੰਦਰ ਸੀਕਰਵਾਰ ‘ਤੇ ਸ਼ਨੀਵਾਰ ਨੂੰ ਇੱਥੇ ਇਕ ਪਿੰਡ ‘ਚ ਚੋਣ ਪ੍ਰਚਾਰ ਦੌਰਾਨ ਕਥਿਤ ਤੌਰ ‘ਤੇ ਹਮਲਾ ਕੀਤਾ ਗਿਆ ਅਤੇ ਗੋਲੀਬਾਰੀ ਕੀਤੀ ਗਈ, ਜਿਸ ‘ਚ ਉਹ ਵਾਲ-ਵਾਲ ਬਚ ਗਏ।
- ਵਧੀਕ ਪੁਲਿਸ ਸੁਪਰਡੈਂਟ ਅਰਵਿੰਦ ਠਾਕੁਰ ਦੇ ਅਨੁਸਾਰ, ਨਰਿੰਦਰ ਸੀਕਰਵਾਰ ਦੀ ਸ਼ਿਕਾਇਤ ਦੇ ਅਧਾਰ ‘ਤੇ, ਅੰਬਾਹ ਦੇ ਰੂੜਾ ਬਰਵਾਈ ਪਿੰਡ ਵਿੱਚ ਸੋਨੂੰ ਤੋਮਰ ਅਤੇ ਉਸਦੇ ਸਾਥੀ ਦੀ ਉਸ ਨਾਲ ਤਿੱਖੀ ਬਹਿਸ ਹੋਈ। ਇਹ ਪਿੰਡ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 40 ਕਿਲੋਮੀਟਰ ਦੂਰ ਹੈ। ਇਸ ਤਕਰਾਰ ਤੋਂ ਬਾਅਦ ਉਸ ‘ਤੇ ਗੋਲੀਆਂ ਚਲਾਈਆਂ ਗਈਆਂ।
- ਐਡੀਸ਼ਨਲ ਐਸਪੀ ਨੇ ਕਿਹਾ, “ਨਰਿੰਦਰ ਗੋਲੀਬਾਰੀ ‘ਚ ਵਾਲ-ਵਾਲ ਬਚ ਗਿਆ। ਇਹ ਪੁਰਾਣੀ ਦੁਸ਼ਮਣੀ ਦਾ ਮਾਮਲਾ ਹੈ। ਸਾਡੀ ਮੁਢਲੀ ਜਾਂਚ ਮੁਤਾਬਕ ਸੋਨੂੰ ਤੋਮਰ ਨੇ ਹਵਾ ‘ਚ ਗੋਲੀ ਚਲਾਈ ਸੀ। ਉਸ ਦੇ ਖ਼ਿਲਾਫ਼ ਪਹਿਲਾਂ ਹੀ ਕਈ ਮਾਮਲੇ ਦਰਜ ਹਨ। ਅਸੀਂ ਉਸ ਨੂੰ ਅਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਰਹੇ ਹਾਂ। ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।”