ਫੀਫਾ ਵਿਸ਼ਵ ਕੱਪ 2022: ਕਤਰ ਵਿੱਚ ਖੇਡੇ ਜਾ ਰਹੇ ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਅੱਜ ਫਰਾਂਸ ਦਾ ਸਾਹਮਣਾ ਅਰਜਨਟੀਨਾ ਨਾਲ ਹੋਵੇਗਾ। ਇਹ ਫਾਈਨਲ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8.30 ਵਜੇ ਤੋਂ ਦੋਹਾ ਦੇ ਲੁਸੈਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਜਿੱਥੇ ਮੌਜੂਦਾ ਚੈਂਪੀਅਨ ਫਰਾਂਸ ਤੀਜੀ ਵਾਰ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗਾ। ਇਸ ਦੇ ਨਾਲ ਹੀ ਲਿਓਨਲ ਮੇਸੀ ਦੀ ਅਰਜਨਟੀਨਾ ਦਾ ਵੀ ਟੀਚਾ ਤੀਜੀ ਵਾਰ ਖਿਤਾਬ ਜਿੱਤਣ ਦਾ ਹੋਵੇਗਾ। ਫਰਾਂਸ ਨੇ ਮੋਰੱਕੋ ਨੂੰ ਹਰਾ ਕੇ ਅਤੇ ਅਰਜਨਟੀਨਾ ਨੇ ਕ੍ਰੋਏਸ਼ੀਆ ਨੂੰ ਹਰਾ ਕੇ ਖਿਤਾਬੀ ਮੁਕਾਬਲੇ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ।
ਅਰਜਨਟੀਨਾ ਨੇ ਫੀਫਾ ਵਿਸ਼ਵ ਕੱਪ 2022 ਦਾ ਖਿਤਾਬ ਜਿੱਤ ਲਿਆ ਹੈ। ਲੁਸੇਲ ਸਟੇਡੀਅਮ ਵਿੱਚ ਹੋਏ ਫਾਈਨਲ ਮੈਚ ਵਿੱਚ ਅਰਜਨਟੀਨਾ ਨੇ ਫਰਾਂਸ ਨੂੰ ਪੈਨਲਟੀ ਸ਼ੂਟਆਊਟ ਵਿੱਚ 4-2 ਨਾਲ ਹਰਾਇਆ।ਇਸ ਜਿੱਤ ਨਾਲ ਅਰਜਨਟੀਨਾ ਦਾ ਵਿਸ਼ਵ ਕੱਪ ਖਿਤਾਬ ਜਿੱਤਣ ਦਾ ਸੁਪਨਾ ਆਖਿਰਕਾਰ ਪੂਰਾ ਹੋ ਗਿਆ। ਅਰਜਨਟੀਨਾ ਨੇ ਤੀਜੀ ਵਾਰ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਹੈ। ਇਸ ਤੋਂ ਪਹਿਲਾਂ ਉਹ 1978 ਅਤੇ 1986 ਵਿੱਚ ਵਿਸ਼ਵ ਕੱਪ ਖਿਤਾਬ ਜਿੱਤ ਚੁੱਕੇ ਹਨ। ਫਰਾਂਸ ਦੇ ਐਮਬਾਪੇ ਨੇ ਮੈਚ ਵਿੱਚ ਹੈਟ੍ਰਿਕ ਬਣਾਈ ਪਰ ਟੀਮ ਦੇ ਕੰਮ ਨਹੀਂ ਆਈ।ਦੂਜੇ ਪਾਸੇ ਲਿਓਨਲ ਮੇਸੀ ਦੋ ਗੋਲ ਕਰਕੇ ਅਰਜਨਟੀਨਾ ਦੀ ਟੀਮ ਦੀ ਜਿੱਤ ਦੇ ਹੀਰੋ ਰਹੇ।
ਪੈਨਲਟੀ ਸ਼ੂਟਆਊਟ:
ਫਰਾਂਸ – ਕਾਇਲੀਅਨ ਐਮਬਾਪੇ (ਗੋਲ)
ਅਰਜਨਟੀਨਾ – ਲਿਓਨਲ ਮੇਸੀ (ਗੋਲ)
ਫਰਾਂਸ- ਕਿੰਗਸਲੇ ਕੋਮਨ (ਮਿਸ)
ਅਰਜਨਟੀਨਾ – ਪਾਉਲੋ ਡਾਇਬਾਲਾ (ਗੋਲ)
ਫਰਾਂਸ – ਔਰੇਲੀਅਨ ਟੀ. (ਮਿਸ)
ਅਰਜਨਟੀਨਾ – ਲਿਏਂਡਰੋ ਪਰੇਡਸ (ਗੋਲ)
ਫਰਾਂਸ – ਰੈਂਡਰ ਕੋਲੋ ਮੁਆਨੀ (ਗੋਲ)
ਅਰਜਨਟੀਨਾ – ਗੋਂਜ਼ਾਲੋ ਮੋਂਟੀਏਲ (ਗੋਲ)