ਫ਼ਿਰੋਜ਼ਪੁਰ (ਨੇਹਾ) : ਪਿਛਲੇ ਕਾਫੀ ਸਮੇਂ ਤੋਂ ਸ਼ਰਾਰਤੀ ਅਨਸਰ ਕੇਂਦਰੀ ਜੇਲ ਫ਼ਿਰੋਜ਼ਪੁਰ ਦੇ ਅੰਦਰ ਬਾਹਰੋਂ ਮੋਬਾਈਲ ਫ਼ੋਨ ਅਤੇ ਨਸ਼ੀਲੇ ਪੈਕਟਾਂ ਨੂੰ ਟੇਪ ਨਾਲ ਲਪੇਟ ਕੇ ਅੰਦਰ ਸੁੱਟ ਰਹੇ ਹਨ। ਅਤੇ ਇਸੇ ਸਿਲਸਿਲੇ ਦੇ ਚੱਲਦਿਆਂ ਸ਼ਰਾਰਤੀ ਅਨਸਰਾਂ ਨੇ ਫਿਰ ਤੋਂ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥਾਂ ਨੂੰ ਬਾਹਰੋਂ ਪੈਕਟਾਂ ਵਿੱਚ ਬੰਦ ਕਰਕੇ ਪੈਕੇਟ ਫਿਰੋਜ਼ਪੁਰ ਜੇਲ੍ਹ ਦੇ ਅੰਦਰ ਸੁੱਟ ਦਿੱਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫ਼ਿਰੋਜ਼ਪੁਰ ਦੇ ਸਬ-ਇੰਸਪੈਕਟਰ ਸਰਵਣ ਸਿੰਘ ਨੇ ਦੱਸਿਆ ਕਿ ਜੇਲ੍ਹ ਦੇ ਸੁਚੇਤ ਸਟਾਫ਼ ਵੱਲੋਂ ਉਕਤ ਪੈਕਟ ਜ਼ਬਤ ਕੀਤੇ ਗਏ ਅਤੇ ਤਲਾਸ਼ੀ ਲੈਣ ‘ਤੇ ਇਨ੍ਹਾਂ ‘ਚੋਂ 9 ਮੋਬਾਈਲ ਫ਼ੋਨ, ਬੀੜੀਆਂ ਦੇ ਬੰਡਲ ਅਤੇ ਤੰਬਾਕੂ ਦੇ ਪੈਕਟ ਬਰਾਮਦ ਹੋਏ | ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਜੇਲ੍ਹ ਦੇ ਸੁਪਰਡੈਂਟ ਵੱਲੋਂ ਭੇਜੀ ਲਿਖਤੀ ਸੂਚਨਾ ਦੇ ਆਧਾਰ ’ਤੇ ਇਸ ਬਰਾਮਦਗੀ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜੇਲ੍ਹ ਅੰਦਰ ਪੈਕਟ ਸੁੱਟਣ ਵਾਲੇ ਸ਼ਰਾਰਤੀ ਅਨਸਰਾਂ ਦਾ ਪਤਾ ਲਾਇਆ ਜਾ ਰਿਹਾ ਹੈ।