ਫੇਸਬੁੱਕ ‘ਚ ਇਕ ਬੱਗ ਕਾਰਨ ਲੋਕਾਂ ਦੇ ਲੱਖਾਂ ਫਾਲੋਅਰਜ਼ ਰਾਤੋ-ਰਾਤ ਗਾਇਬ ਹੋ ਗਏ ਹਨ। ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਵੀ ਬੱਗ ਦੇ ਇਸ ਤੂਫਾਨ ਤੋਂ ਨਹੀਂ ਬਚਿਆ ਹੈ। ਮਾਰਕ ਜ਼ੁਕਰਬਰਗ ਦੇ ਫਾਲੋਅਰਜ਼ ਦੀ ਗਿਣਤੀ ਸਿਰਫ਼ 9,993 ਰਹਿ ਗਈ ਹੈ। ਇਨ੍ਹਾਂ ਫਾਲੋਅਰਜ਼ ਦੀ ਗਿਣਤੀ ਉਸ ਦੇ ਪੇਜ ‘ਤੇ ਦੇਖੀ ਜਾ ਸਕਦੀ ਹੈ।
ਕਈ ਹੋਰ ਯੂਜ਼ਰਸ ਨੇ ਵੀ ਫਾਲੋਅਰਸ ਦੇ ਅਚਾਨਕ ਖਤਮ ਹੋਣ ਦੀ ਸ਼ਿਕਾਇਤ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਫਰਜ਼ੀ ਫਾਲੋਅਰਸ ਦੀ ਛਾਂਟੀ ਦਾ ਨਤੀਜਾ ਹੈ, ਇਸ ਲਈ ਸਵਾਲ ਉੱਠਦਾ ਹੈ ਕਿ ਕੀ ਮਾਰਕ ਜ਼ੁਕਰਬਰਗ ਦੇ ਸਾਰੇ ਫਾਲੋਅਰਸ ਵੀ ਫਰਜ਼ੀ ਸਨ। ਮੇਟਾ ਨੇ ਹਾਲ ਹੀ ‘ਚ ਹਾਈ-ਐਂਡ ਰਿਐਲਿਟੀ ਹੈੱਡਸੈੱਟ ਪੇਸ਼ ਕੀਤਾ ਹੈ, ਜਿਸ ਨੂੰ ਮਾਰਕ ਜ਼ੁਕਰਬਰਗ ਨੇ ਆਪਣੇ ਫੇਸਬੁੱਕ ਪੇਜ ‘ਤੇ ਵੀ ਸਾਂਝਾ ਕੀਤਾ ਹੈ। ਨਵੇਂ ਹੈੱਡਸੈੱਟ ਦਾ ਨਾਂ Meta Quest Pro ਰੱਖਿਆ ਗਿਆ ਹੈ ਅਤੇ ਇਸ ਦੀ ਕੀਮਤ $1,500 ਯਾਨੀ ਲਗਭਗ 1,23,459 ਰੁਪਏ ਰੱਖੀ ਗਈ ਹੈ। ਇਹ ਹੈੱਡਸੈੱਟ ਚਿਹਰੇ ਦੇ ਕੁਦਰਤੀ ਹਾਵ-ਭਾਵ ਨੂੰ ਵੀ ਟਰੈਕ ਕਰੇਗਾ।
Meta Quest Pro ਕੰਪਨੀ ਦਾ ਨਵਾਂ ਉਤਪਾਦ ਹੈ। ਇਸ ਨੂੰ ਕਈ ਤਕਨੀਕੀ ਬਦਲਾਅ ਦੇ ਨਾਲ ਪੇਸ਼ ਕੀਤਾ ਗਿਆ ਹੈ। ਦੱਸ ਦੇਈਏ ਕਿ ਕੰਪਨੀ Quest 2 ਨੂੰ ਸਭ ਤੋਂ ਪਹਿਲਾਂ 2020 ਵਿੱਚ ਪੇਸ਼ ਕੀਤਾ ਗਿਆ ਸੀ। Meta Quest Pro ਨੂੰ ਖਾਸ ਤੌਰ ‘ਤੇ ਗੇਮਰਸ ਨੂੰ ਧਿਆਨ ‘ਚ ਰੱਖਦੇ ਹੋਏ ਪੇਸ਼ ਕੀਤਾ ਗਿਆ ਹੈ। ਮੈਟਾ ਨੂੰ ਉਮੀਦ ਹੈ ਕਿ ਮੈਟਾ ਕੁਐਸਟ ਪ੍ਰੋ ਦੇ 15 ਮਿਲੀਅਨ ਯੂਨਿਟ ਵੇਚੇ ਜਾਣਗੇ।