ਨਵੀ ਦਿੱਲੀ (ਹਰਮੀਤ) : ਮੋਦੀ 3.0 ਕੈਬਿਨੇਟ ‘ਚ ਕੌਣ-ਕੌਣ ਮੰਤਰੀ ਹੋਣਗੇ, ਇਸ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਲਗਾਤਾਰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਇਸ ਸ਼ਾਨਦਾਰ ਸਮਾਰੋਹ ਵਿੱਚ ਗੁਆਂਢੀ ਦੇਸ਼ਾਂ ਦੇ ਨੇਤਾਵਾਂ ਅਤੇ ਪਤਵੰਤਿਆਂ ਸਮੇਤ 9,000 ਤੋਂ ਵੱਧ ਲੋਕ ਸ਼ਾਮਲ ਹੋਣਗੇ।
ਮੰਤਰੀ ਮੰਡਲ ਵਿੱਚ ਮੰਤਰੀ ਦੇ ਅਹੁਦੇ ਲਈ ਰਾਜਨਾਥ ਸਿੰਘ ਅਤੇ ਨਿਤਿਨ ਗਡਕਰੀ ਦੇ ਨਾਵਾਂ ਦੀ ਪੁਸ਼ਟੀ ਹੋ ਗਈ ਹੈ। ਉਨ੍ਹਾਂ ਨੂੰ ਆਪੋ-ਆਪਣੇ ਵਿਭਾਗ ਬਰਕਰਾਰ ਰੱਖਣ ਦੀ ਸੰਭਾਵਨਾ ਹੈ।
ਸੂਤਰਾਂ ਮੁਤਾਬਕ ਲੁਧਿਆਣਾ ਤੋਂ ਲੋਕ ਸਭਾ ਚੋਣ ਹਾਰਨ ਵਾਲੇ ਰਵਨੀਤ ਸਿੰਘ ਬਿੱਟੂ ਨੂੰ ਵੀ ਮੋਦੀ ਦੇ ਦਫ਼ਤਰ ਤੋਂ ਫੋਨ ਆਇਆ ਹੈ। ਭਾਵ ਉਨ੍ਹਾਂ ਨੂੰ ਵੀ ਮੋਦੀ 3.0 ਵਿਚ ਥਾਂ ਮਿਲ ਸਕਦੀ ਹੈ। ਹਾਲਾਂਕਿ ਰਵਨੀਤ ਬਿੱਟੂ ਲੋਕ ਸਭਾ ਚੋਣ ਹਾਰ ਗਏ ਸੀ ਤਾਂ ਕਿਆਸ ਇਹ ਲਾਏ ਜਾ ਰਹੇ ਹਨ ਕਿ ਰਵਨੀਤ ਬਿੱਟੂ ਨੂੰ ਭਾਜਪਾ ਰਾਜਸਭਾ MP ਬਣਾ ਕੇ ਕੈਬਿਨੇਟ ਵਿਚ ਥਾਂ ਦੇ ਸਕਦੀ ਹੈ। ਪੰਜਾਬ ਤੋਂ ਹਰਦੀਪ ਸਿੰਘ ਪੂਰੀ ਨੂੰ ਵੀ ਕੈਬਿਨੇਟ ਵਿਚ ਥਾਂ ਮਿਲ ਸਕਦੀ ਹੈ।