Nation Post

ਪੰਜਾਬ ਦੇ ਇਸ ਜ਼ਿਲ੍ਹੇ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਚੱਲੀਆਂ ਗੋਲੀਆਂ

ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਫਰੀਦਕੋਟ ਤੋਂ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇੱਥੇ ਸੀ.ਆਈ.ਏ. ਸਟਾਫ਼ ਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ ਹੋ ਗਈ। ਖ਼ਬਰ ਆਈ ਹੈ ਕਿ ਸੀ.ਆਈ.ਏ. ਸੂਚਨਾ ਦੇ ਆਧਾਰ ‘ਤੇ ਸਟਾਫ ਦੀ ਟੀਮ ਪਿੰਡ ਪੰਜਗਰਾਈ ਤੋਂ ਔਲਖ ਨੂੰ ਜਾਂਦੇ ਰਸਤੇ ‘ਤੇ ਮੌਜੂਦ ਸੀ।

ਇਸ ਦੌਰਾਨ 4 ਗੈਂਗਸਟਰ ਮੋਟਰ ‘ਤੇ ਖੜ੍ਹੇ ਸਨ। ਇਨ੍ਹਾਂ ‘ਚ ਸੰਜੀਵ ਨਾਂ ਦੇ ਨੌਜਵਾਨ ਨੇ ਪੁਲਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਸੀ.ਆਈ.ਏ. ਸਟਾਫ਼ ਵੱਲੋਂ ਕੀਤੀ ਜਵਾਬੀ ਗੋਲੀਬਾਰੀ ਵਿੱਚ ਤਿੰਨ ਗੈਂਗਸਟਰ ਜ਼ਖ਼ਮੀ ਹੋ ਗਏ ਜਦਕਿ ਇੱਕ ਗੈਂਗਸਟਰ ਮੌਕੇ ਤੋਂ ਫ਼ਰਾਰ ਹੋ ਗਿਆ। ਪਤਾ ਲੱਗਾ ਹੈ ਕਿ ਪੁਲਸ ਨੇ ਜ਼ਖਮੀਆਂ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖਲ ਕਰਵਾਇਆ ਹੈ।

Exit mobile version