ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਆਪਣੇ “ਦੋਸਤ” ਇਮੈਨੁਅਲ ਮੈਕਰੋਨ ਨੂੰ ਫਰਾਂਸ ਦੇ ਰਾਸ਼ਟਰਪਤੀ ਦੇ ਤੌਰ ‘ਤੇ ਦੂਜੇ ਪੰਜ ਸਾਲਾਂ ਦੇ ਕਾਰਜਕਾਲ ਲਈ ਮੁੜ ਚੁਣੇ ਜਾਣ ‘ਤੇ ਵਧਾਈ ਦਿੱਤੀ। ਮੋਦੀ ਨੇ ਟਵੀਟ ਕਰ ਲਿਖਿਆ, ”ਮੇਰੇ ਦੋਸਤ ਇਮੈਨੁਅਲ ਮੈਕਰੌਨ ਨੂੰ ਫਰਾਂਸ ਦੇ ਰਾਸ਼ਟਰਪਤੀ ਵਜੋਂ ਮੁੜ ਚੁਣੇ ਜਾਣ ‘ਤੇ ਵਧਾਈ! ਮੈਂ ਭਾਰਤ-ਫਰਾਂਸੀਸੀ ਰਣਨੀਤਕ ਭਾਈਵਾਲੀ ਨੂੰ ਡੂੰਘਾ ਕਰਨ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਣ ਦੀ ਉਮੀਦ ਕਰਦਾ ਹਾਂ।
Congratulations to my friend @EmmanuelMacron on being re-elected as the President of France! I look forward to continue working together to deepen the India-France Strategic Partnership.
— Narendra Modi (@narendramodi) April 25, 2022
ਕਾਬਿਲਗੌਰ ਹੈ ਕਿ ਐਤਵਾਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਮੈਕਰੋਨ ਨੇ ਆਪਣੀ ਵਿਰੋਧੀ ਮਰੀਨ ਲੇ ਪੇਨ ਦੇ ਖਿਲਾਫ 18,779,641 ਵੋਟਾਂ (58.54 ਫੀਸਦੀ) ਹਾਸਲ ਕੀਤੀਆਂ। ਪੈੱਨ ਨੂੰ 13,297,760 ਵੋਟਾਂ (41.46 ਫੀਸਦੀ) ਮਿਲੀਆਂ। ਮੈਕਰੋਨ ਦੀ ਜਿੱਤ ਦਾ ਅੰਤਰ ਪੰਜ ਸਾਲ ਪਹਿਲਾਂ ਤੋਂ ਵੀ ਘੱਟ ਹੈ, ਜਦੋਂ ਉਸ ਨੇ ਉਸੇ ਵਿਰੋਧੀ ਦੇ 34 ਫੀਸਦੀ ਦੇ ਮੁਕਾਬਲੇ 66 ਫੀਸਦੀ ਵੋਟਾਂ ਹਾਸਲ ਕੀਤੀਆਂ ਸਨ। 2002 ਵਿੱਚ ਸੱਜੇ-ਪੱਖੀ ਰਿਪਬਲਿਕਨ ਜੈਕ ਸ਼ਿਰਾਕ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਫਰਾਂਸ ਦੇ ਵੋਟਰਾਂ ਦੁਆਰਾ ਇੱਕ ਮੌਜੂਦਾ ਰਾਸ਼ਟਰਪਤੀ ਨੂੰ ਲਗਾਤਾਰ ਦੂਜੀ ਵਾਰ ਮੌਕਾ ਦਿੱਤਾ ਗਿਆ ਹੈ।