Elvera Britto Died: ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਐਲਵੇਰਾ ਬ੍ਰਿਟੋ ਨੇ ਮੰਗਲਵਾਰ ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਦਾ 81 ਸਾਲ ਦੀ ਉਮਰ ‘ਚ ਬੁਢਾਪੇ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਦਿਹਾਂਤ ਹੋ ਗਿਆ। 60 ਦੇ ਦਹਾਕੇ ‘ਚ ਆਪਣੀ ਪਛਾਣ ਬਣਾਉਣ ਵਾਲੀ ਐਲਵੇਰਾ ਬ੍ਰਿਟੋ ਦੀ ਮੌਤ ਕਾਰਨ ਖੇਡ ਜਗਤ ‘ਚ ਸੋਗ ਦੀ ਲਹਿਰ ਹੈ।
Regret to inform that the passing of Elvera Britto, a former International Hockey Player and Arjuna Awardee recipient in 1965.
May Her Soul Rest In Peace!#IndiaKaGame #HockeyIndia @CMO_Odisha @sports_odisha @IndiaSports @Media_SAI pic.twitter.com/PQAGPQpBlf
— Hockey India (@TheHockeyIndia) April 26, 2022
ਐਲਵੇਰਾ ਅਤੇ ਉਸ ਦੀਆਂ ਦੋ ਭੈਣਾਂ ਰੀਟਾ ਅਤੇ ਮੇਈ ਮਹਿਲਾ ਹਾਕੀ ਵਿੱਚ ਬਹੁਤ ਸਰਗਰਮ ਸਨ। 1960 ਅਤੇ 1967 ਦੌਰਾਨ, ਉਸਨੇ ਕਰਨਾਟਕ ਲਈ ਸ਼ਾਨਦਾਰ ਖੇਡ ਖੇਡੀ ਅਤੇ ਤਿੰਨ ਭੈਣਾਂ ਨੇ ਮਿਲ ਕੇ ਰਾਸ਼ਟਰੀ ਖਿਤਾਬ ਜਿੱਤਿਆ। ਇਸ ਤੋਂ ਇਲਾਵਾ ਐਲਵੇਰਾ ਨੇ ਭਾਰਤੀ ਹਾਕੀ ਟੀਮ ਦੀ ਕਮਾਨ ਸੰਭਾਲਦੇ ਹੋਏ ਆਸਟ੍ਰੇਲੀਆ, ਸ਼੍ਰੀਲੰਕਾ ਅਤੇ ਜਾਪਾਨ ਦੇ ਖਿਲਾਫ ਵੀ ਮੈਚ ਖੇਡੇ।
ਐਲਵੇਰਾ ਨੂੰ ਸਾਲ 1965 ਵਿੱਚ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ ਉਹ ਇਹ ਸਨਮਾਨ ਪ੍ਰਾਪਤ ਕਰਨ ਵਾਲੀ ਦੂਜੀ ਭਾਰਤੀ ਔਰਤ ਹੈ। ਉਸ ਨੇ ਭਾਰਤ ਲਈ ਕਈ ਮੈਚ ਆਪਣੇ ਦਮ ‘ਤੇ ਜਿੱਤੇ। ਭਾਰਤੀ ਹਾਕੀ ਟੀਮ ਨੇ ਵੀ ਆਪਣੇ ਟਵਿੱਟਰ ਅਕਾਊਂਟ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।