Nation Post

ਠਾਣੇ ਦੇ ਅੰਦਰ ਬੰਦਾ ਬੁਲਾ ਕੇ ਦਰੋਗਾ ਮੈਡਮ ਕੀ ਕਰ ਰਹੀ ਸੀ, ਬਾਹਰ ਖੜੇ ਲੋਕਾਂ ਨੇ ਖਿੱਚੀਆਂ ਤਸਵੀਰਾਂ

ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ‘ਚ ਇੱਕ ਮਹਿਲਾ ਦਰੋਗਾ ਦੀ ਫੋਟੋ ਵਾਇਰਲ ਹੋ ਰਹੀ ਹੈ| ਇਸ ਫੋਟੋ ਵਿੱਚ ਕੋਤਵਾਲ ਵਿੱਚ ਤਾਇਨਾਤ ਇੱਕ ਮਹਿਲਾ ਦਰੋਗਾ ਡਿਊਟੀ ਦੇ ਦੌਰਾਨ ਇੱਕ ਆਦਮੀ ਕੋਲੋਂ ਪੈਰ ਦਬਵਾ ਰਹੀ ਸੀ| ਇਸ ਦੌਰਾਨ ਉਹ ਫੋਨ ਤੇ ਕਿਸੇ ਨਾਲ ਗੱਲ ਕਰਦੇ ਨਜ਼ਰ ਆ ਰਹੀ ਸੀ|

 

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ, ਜਦੋ ਉਸ ਨੂੰ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਸ ਦੇ ਗਲੇ ਚ ਦਰਦ ਹੋ ਰਹੀ ਸੀ| ਇਸ ਲਈ ਐਕਯੂਪ੍ਰੈਸ਼ਰ ਵਿਧੀ ਨਾਲ ਇਲਾਜ਼ ਕਰਵਾ ਰਹੀ ਸੀ| ਜਿਹੜਾ ਵਿਅਕਤੀ ਆਇਆ ਸੀ, ਉਹ ਇਸ ਦਾ ਇਲਾਜ਼ ਕਰਦਾ ਹੈ, ਇਸ ਲਈ ਮੈਂ ਵੀ ਕਰਵਾ ਰਹੀ ਸੀ| ਦੱਸਿਆ ਇਹ ਵੀ ਜਾ ਰਿਹਾ ਹੈ ਕਿ ਪੈਰ ਦਬਾਉਣ ਸਮੇ ਕਈ ਲੋਕ ਆਪਣੀਆਂ ਸ਼ਕਾਇਤਾਂ ਲਾਇ ਕ ਆਏ, ਪਰ ਉਸ ਨੇ ਕਿਸੇ ਦੀ ਵੀ ਫਰਿਆਦ ਨਾ ਸੁਣੀ|

ਮਿਲੀ ਜਾਣਕਾਰੀ ਮੁਤਾਬਿਕ ਜੋ ਵਿਅਕਤੀ ਮਹਿਲਾ ਦਰੋਗਾ ਦੇ ਪੈਰ ਦਬਾ ਰਿਹਾ ਹੈ| ਉਹ ਉੱਤਰਾਖੰਡ ਦੇ ਹਲਦਵਾਨੀ ਦਾ ਰਹਿਣ ਵਾਲਾ ਹੈ| ਮਹਿਲਾ ਦਰੋਗਾ ਦਾ ਨਾਮ ਸ਼ਬਨਮ ਹੈ| ਇਸਦੇ ਉੱਪਰ ਬਰੇਲੀ ਦੇ ਤੇਨਾਤੀ ਦੇ ਦੌਰਾਨ ਪੁਲਿਸ ਮੁਲਾਜ਼ਮ ਦੀ ਹੱਤਿਆ ਕਰਨ ਦੇ ਇਲਜ਼ਾਮ ਤਹਿਤ ਮੁਕੱਦਮਾ ਸ਼ੁਰੂ ਕਰ ਦਿੱਤਾ ਗਿਆ ਹੈ।

ਫੋਟੋ ਵਾਇਰਲ ਹੋਣ ਤੋਂ ਬਾਅਦ ਐੱਸਪੀ ਚਕਰੇਸ਼ ਮਿਸ਼ਰਾ ਨੇ ਮਹਿਲਾ ਇੰਸਪੈਕਟਰ ਨੂੰ ਲਾਈਨ ‘ਚ ਲਗਾ ਦਿੱਤਾ ਹੈ ਅਤੇ ਦੋ ਦਿਨ ਪਹਿਲਾਂ ਪਿੰਕ ਚੌਕੀ ਦਾ ਇੰਚਾਰਜ ਬਣਾਉਣ ਦੇ ਦਿੱਤੇ ਹੁਕਮ ‘ਤੇ ਵੀ ਰੋਕ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਜਦੋਂ ਇਸ ਘਟਨਾ ਬਾਰੇ ਕੋਤਵਾਲ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ ਕਰਮਚਾਰੀ ਨੂੰ ਕੋਈ ਸਮੱਸਿਆ ਹੈ, ਇਹ ਜਾਣਕਾਰੀ ਮੈਨੂੰ ਮਿਲੀ ਹੈ| ਠਾਣੇ ਵਿੱਚ ਐਦਾਂ ਬੈਠ ਕੇ ਇਲਾਜ਼ ਕਰਵਾਉਣਾ ਗ਼ਲਤ ਹੈ|

Exit mobile version