ਨਵੀਂ ਦਿੱਲੀ (ਸਾਹਿਬ) : ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (DRDO) ਦੀ ਇਕ ਇਕਾਈ ਨੇ ਦੇਸ਼ ਦੀ ਸਭ ਤੋਂ ਹਲਕੀ ਬੁਲੇਟਪਰੂਫ (Bulletproof) ਜੈਕੇਟ ਤਿਆਰ ਕੀਤੀ ਹੈ, ਜੋ ਉੱਚ ਪੱਧਰ ਦੀ ਸੁਰੱਖਿਆ ਪ੍ਰਦਾਨ ਕਰਦੀ ਹੈ। ਇਸ ਜੈਕਟ ਨੂੰ ਵਿਸ਼ੇਸ਼ ਤੌਰ ‘ਤੇ ਨਵੀਨਤਾਕਾਰੀ ਸਮੱਗਰੀ ਅਤੇ ਨਵੀਆਂ ਪ੍ਰਕਿਰਿਆਵਾਂ ਨਾਲ ਤਿਆਰ ਕੀਤਾ ਗਿਆ ਹੈ।
- ਇਹ ਬੁਲੇਟਪ੍ਰੂਫ਼ ਜੈਕਟ DRDO ਦੀ ਰੱਖਿਆ ਸਮੱਗਰੀ ਅਤੇ ਸਟੋਰ ਖੋਜ ਅਤੇ ਵਿਕਾਸ ਸਥਾਪਨਾ (DMSRDI), ਕਾਨਪੁਰ ਦੁਆਰਾ ਤਿਆਰ ਕੀਤੀ ਗਈ ਹੈ। ਇਹ ਜੈਕੇਟ 7.62 x 54 R API (BIS 17051 ਦਾ ਲੈਵਲ 6) ਬੁਲੇਟਸ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ।
- DRDO ਦੇ ਇਸ ਨਵੀਨਤਾ ਬਾਰੇ ਗੱਲ ਕਰਦੇ ਹੋਏ, ਰੱਖਿਆ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਕਿਹਾ, “ਇਸ ਜੈਕੇਟ ਨੂੰ ਨਵੀਂ ਸਮੱਗਰੀ ਦੇ ਨਾਲ-ਨਾਲ ਨਵੀਆਂ ਪ੍ਰਕਿਰਿਆਵਾਂ ਦੀ ਵਰਤੋਂ ਕਰਦੇ ਹੋਏ, ਇੱਕ ਨਵੀਂ ਡਿਜ਼ਾਈਨ ਪਹੁੰਚ ਨਾਲ ਤਿਆਰ ਕੀਤਾ ਗਿਆ ਹੈ।” ਇਸ ਜੈਕੇਟ ਦਾ ਹਾਲ ਹੀ ਵਿੱਚ TBRL, ਚੰਡੀਗੜ੍ਹ ਵਿਖੇ ਸਫ਼ਲਤਾਪੂਰਵਕ ਪ੍ਰੀਖਣ ਕੀਤਾ ਗਿਆ।
- ਤੁਹਾਨੂੰ ਦੱਸ ਦੇਈਏ ਕਿ Bulletproof ਜੈਕੇਟ ਦੇ ਵਿਕਾਸ ਨਾਲ ਭਾਰਤੀ ਸੁਰੱਖਿਆ ਬਲਾਂ ਨੂੰ ਵੱਧ ਸੁਰੱਖਿਆ ਅਤੇ ਗਤੀਸ਼ੀਲਤਾ ਮਿਲੇਗੀ। ਇਸ ਨਾਲ ਉਹ ਆਪਣਾ ਕੰਮ ਵਧੇਰੇ ਲਚਕਤਾ ਅਤੇ ਆਰਾਮ ਨਾਲ ਕਰ ਸਕਣਗੇ।