Friday, November 15, 2024
HomeBreaking'ਮਹਾਭਾਰਤ' ਦੇ ਭੀਮ ਪ੍ਰਵੀਨ ਕੁਮਾਰ ਸੋਬਤੀ ਦਾ ਹੋਇਆ ਦਿਹਾਂਤ, ਲੰਬੇ ਸਮੇਂ ਤੋਂ...

‘ਮਹਾਭਾਰਤ’ ਦੇ ਭੀਮ ਪ੍ਰਵੀਨ ਕੁਮਾਰ ਸੋਬਤੀ ਦਾ ਹੋਇਆ ਦਿਹਾਂਤ, ਲੰਬੇ ਸਮੇਂ ਤੋਂ ਸੀ ਬੀਮਾਰੀ

‘ਮਹਾਭਾਰਤ’ ਵਿੱਚ ਭੀਮ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਪ੍ਰਵੀਨ ਕੁਮਾਰ ਸੋਬਤੀ ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੰਬੇ ਸਮੇਂ ਤੋਂ ਬੀਮਾਰੀ ਨਾਲ ਜੂਝ ਰਹੇ ਪ੍ਰਵੀਨ ਕੁਮਾਰ ਸੋਬਤੀ ਨੇ 74 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰਵੀਨ ਕੁਮਾਰ ਸੋਬਤੀ ਨੇ ਨਾ ਸਿਰਫ ਅਦਾਕਾਰੀ ਸਗੋਂ ਖੇਡਾਂ ਦੀ ਦੁਨੀਆ ‘ਚ ਵੀ ਕਾਫੀ ਨਾਂ ਕਮਾਇਆ ਸੀ।

ਪੰਜਾਬ ਨਾਲ ਸਬੰਧ ਰੱਖਣ ਵਾਲੇ ਪ੍ਰਵੀਨ ਕੁਮਾਰ ਨੇ ਕਈ ਬਾਲੀਵੁੱਡ ਫਿਲਮਾਂ ਵਿੱਚ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਫਿਲਮਾਂ ‘ਚ ਉਹ ਅਕਸਰ ਵਿਲੇਨ ਦੀ ਭੂਮਿਕਾ ‘ਚ ਨਜ਼ਰ ਆਉਂਦੇ ਸਨ। ਖੇਡਾਂ ਤੋਂ ਲੈ ਕੇ ਅਦਾਕਾਰੀ ਤੱਕ ਪ੍ਰਵੀਨ ਕੁਮਾਰ ਨੇ ਹਮੇਸ਼ਾ ਆਪਣਾ 100 ਫੀਸਦੀ ਦੇਣ ਦੀ ਕੋਸ਼ਿਸ਼ ਕੀਤੀ ਅਤੇ ਹਰ ਵਾਰ ਸਫਲਤਾ ਮਿਲੀ।

ਪ੍ਰਵੀਨ ਕੁਮਾਰ ਸੋਬਤੀ ਆਪਣੇ ਕੱਦ-ਕਾਠ ਕਾਰਨ ਲੋਕਾਂ ਵਿੱਚ ਮਸ਼ਹੂਰ ਸਨ ਅਤੇ ਮਹਾਭਾਰਤ ‘ਚ ਉਨ੍ਹਾਂ ਨੇ ਭੀਮ ਦੀ ਬਹੁਤ ਵਧਾਈ ਭੂਮਿਕਾ ਨਿਭਾਈ ਸੀ। ਦੱਸਿਆ ਜਾ ਰਿਹਾ ਹੈ ਕਿ ਪ੍ਰਵੀਨ ਕੁਮਾਰ ਸੋਬਤੀ ਆਪਣੀ ਮੌਤ ਤੋਂ ਪਹਿਲਾਂ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਸਨ ਅਤੇ ਉਹ ਲੰਬੇ ਸਮੇਂ ਤੋਂ ਬਿਮਾਰ ਵੀ ਸਨ।

ਪ੍ਰਵੀਨ ਕੁਮਾਰ ਸੋਬਤੀ ਐਕਟਿੰਗ ਵਿੱਚ ਆਉਣ ਤੋਂ ਪਹਿਲਾਂ ਇੱਕ ਐਥਲੀਟ ਸਨ। ਉਹਨਾਂ ਨੇ ਏਸ਼ਿਆਈ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਤਗਮੇ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਸੀ। ਉਹ ਏਸ਼ੀਆਈ ਖੇਡਾਂ ਵਿਚ ਦੋ ਗੋਲਡ ਮੈਡਲ, 1 ਸਿਲਵਰ ਤੇ 1 ਬਰੋਜ਼ ਮੈਡਲ ਹੈਮਰ ਅਤੇ ਡਿਸਕਸ ਥਰੋਅ ਵਿਚ ਜਿੱਤ ਚੁੱਕੇ ਸਨ। ਉਹਨਾਂ 1968 ਦੀਆਂ ਮੈਕਸੀਕੋ ਤੇ 1972 ਦੀਆਂ ਮਿਊਜ਼ਿਕ ਓਲੰਪਿਕਸ ਵਿਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਸੀ। ਉਹ ਅਰਜੁਨ ਐਵਾਰਡੀ ਸਨ ਤੇ ਬੀ ਐੱਸ ਐੱਫ਼ ਵਿਚ ਡਿਪਟੀ ਕਮਾਡੈਂਟ ਵੀ ਰਹੇ ਸਨ। ਖੇਡਾਂ ਦੀ ਦੁਨੀਆ ‘ਚ ਨਾਮ ਕਮਾਉਣ ਤੋਂ ਬਾਅਦ ਉਨ੍ਹਾਂ ਨੇ ਬਾਰਡਰ ਸਕਿਓਰਿਟੀ ਫੋਰਸ ‘ਚ ਨੌਕਰੀ ਵੀ ਕੀਤੀ।

ਫਿਰ ਜਦੋਂ ਪ੍ਰਵੀਨ ਕੁਮਾਰ ਸੋਬਤੀ ਨੇ ਅਦਾਕਾਰੀ ਦੀ ਦੁਨੀਆ ਵਿੱਚ ਕਦਮ ਰੱਖਿਆ ਤਾਂ ਫਿਰ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਦੱਸਿਆ ਜਾਂਦਾ ਹੈ ਕਿ ਪ੍ਰਵੀਨ ਕੁਮਾਰ ਸੋਬਤੀ ਨੇ ਪਿੱਠ ਦਰਦ ਦੀ ਸ਼ਿਕਾਇਤ ਕਾਰਨ ਖੇਡਾਂ ਦੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਪ੍ਰਵੀਨ ਕੁਮਾਰ ਸੋਬਤੀ ਨੇ ਛੋਟੇ ਅਤੇ ਵੱਡੇ ਪਰਦੇ ਦੇ ਦਰਸ਼ਕਾਂ ਵਿੱਚ ਥੋੜ੍ਹੇ ਸਮੇਂ ਵਿੱਚ ਹੀ ਪ੍ਰਸਿੱਧੀ ਹਾਸਲ ਕਰ ਲਈ ਸੀ।

RELATED ARTICLES

LEAVE A REPLY

Please enter your comment!
Please enter your name here

Most Popular

Recent Comments