Nation Post

ਕੋਰੋਨਾ ਦੇ ਚੱਲਦੇ ਵਿਆਹ ਹੋਇਆ ਕੈਂਸਲ, ਮਿਲਣਗੇ 10 ਲੱਖ ਰੁਪਏ

ਦੁਨੀਆ ਭਰ ‘ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮਿਕਰੋਨ ਦੇ ਵਧਦੇ ਮਾਮਲਿਆਂ ਕਾਰਨ ਫਿਰ ਤੋਂ ਪੂਰੀ ਦੁਨੀਆਂ ਚ ਦਹਿਸ਼ਤ ਦਾ ਮਾਹੌਲ ਹੈ। ਕਈਆਂ ਦੇਸ਼ਾਂ ਵਿੱਚ ਇੱਕ ਵਾਰ ਫਿਰ ਤੋਂ ਲਾਕਡਾਊਨ ਦੀ ਸਥਿਤੀ ਬਣ ਗਈ ਹੈ। ਭਾਰਤ ਵਿੱਚ ਵੀ ਓਮੀਕਰੋਨ ਦੇ ਮਾਮਲੇ ਦਿਨ ਪ੍ਰਤੀ ਦਿਨ ਵੱਧਦੇ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਦੇਸ਼ ‘ਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਆ ਸਕਦੀ ਹੈ।ਅਜਿਹੇ ‘ਚ ਵਿਆਹ ਕਰਵਾਉਣ ਵਾਲਿਆਂ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ।

ਦੱਸ ਦੇਈਏ ਕਿ ਕੋਰੋਨਾ ਦਾ ਖ਼ਤਰਾ ਵਧਣ ਦੇ ਕਾਰਨ ਲੋਕਾਂ ਨੂੰ ਆਪਣੇ ਵਿਆਹ ਦੀ ਬੁਕਿੰਗ ਰੱਦ ਕਰਨੀ ਪਈ ਹੈ, ਜਿਸ ਕਾਰਨ ਉਨ੍ਹਾਂ ਨੂੰ ਲੱਖਾਂ ਦਾ ਨੁਕਸਾਨ ਹੋਇਆ ਹੈ। ਹੁਣ ਤੁਹਾਨੂੰ ਇਸ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਹਾਲਾਂਕਿ, ਕੋਰੋਨਾ ਦੀਆਂ ਦੋ ਲਹਿਰਾਂ ਲੰਘਣ ਤੋਂ ਬਾਅਦ, ਜ਼ਿੰਦਗੀ ਹੌਲੀ-ਹੌਲੀ ਪਟੜੀ ‘ਤੇ ਵਾਪਸ ਆ ਰਹੀ ਸੀ ਕਿ ਲੋਕ ਫਿਰ ਪਹਿਲਾਂ ਵਾਂਗ ਵਿਆਹਾਂ, ਸਮਾਗਮਾਂ ਅਤੇ ਯਾਤਰਾਵਾਂ ਦੀ ਯੋਜਨਾ ਬਣਾਉਣ ਲੱਗ ਪਏ। ਪਰ ਹੁਣ ਫਿਰ ਤੋਂ ਮਹਾਮਾਰੀ ਦੀ ਤੀਜੀ ਲਹਿਰ ਦੇ ਖਤਰੇ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਦੇ ਨਾਲ-ਨਾਲ ਸੂਬਾ ਸਰਕਾਰਾਂ ਨੇ ਵੀ ਸਖਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ।

ਇਸ ਸਮੇਂ ਬਹੁਤ ਸਾਰੀਆਂ ਕੰਪਨੀਆਂ ਵਿਆਹ ਦਾ ਬੀਮਾ ਕਰਵਾਉਂਦੀਆਂ ਹਨ, ਇਸ ਲਈ ਤੁਸੀਂ ਵਿਆਹ ਰੱਦ ਹੋਣ ਤੋਂ ਬਾਅਦ ਵੀ ਵਿਆਹ ਦਾ ਬੀਮਾ ਕਰਵਾ ਕੇ ਪੈਸੇ ਲੈ ਸਕਦੇ ਹੋ। ਅਸੀਂ ਤੁਹਾਨੂੰ ਦੱਸ ਦੇਈਏ ਕਿ ਵਿਆਹ ਦੇ ਬੀਮੇ ਦਾ ਉਦੇਸ਼ ਤੁਹਾਡੇ ਵਿਆਹ ਦੇ ਰੱਦ ਹੋਣ ਤੋਂ ਲੈ ਕੇ ਤੁਹਾਡੇ ਗਹਿਣੇ ਚੋਰੀ ਹੋਣ ਤੱਕ ਤੁਹਾਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰਨਾ ਹੁੰਦਾ ਹੈ।

ਜਾਣੋ ਕਿਵੇਂ ਹੋਵੇਗਾ ਇਹ ਲਾਭ ਪ੍ਰਾਪਤ

ਵਿਆਹ ਲਈ ਬੁੱਕ ਕੀਤੇ ਗਏ ਕਿਸੇ ਵੀ ਹਾਲ ਜਾਂ ਰਿਜ਼ੋਰਟ ਦੇ ਅਡਵਾਂਸ ਪੈਸੇ ‘ਤੇ ਇੰਸ਼ੋਰੈਂਸ ਲੈ ਸਕਦੇ ਹੋ। ਇਸ ਤੋਂ ਇਲਾਵਾ ਕੈਟਰਰਾਂ ਨੂੰ ਦਿੱਤੇ ਗਏ ਐਡਵਾਂਸ ‘ਤੇ, ਟਰੈਵਲ ਏਜੰਸੀਆਂ ਨੂੰ ਦਿੱਤੇ ਗਏ ਐਡਵਾਂਸ, ਹੋਟਲ ਬੁਕਿੰਗ ਲਈ ਦਿੱਤੇ ਗਏ ਐਡਵਾਂਸ, ਵਿਆਹ ਦੇ ਕਾਰਡ ਛਾਪਣ ਲਈ ਦਿੱਤੇ ਗਏ ਐਡਵਾਂਸ, ਸਜਾਵਟ ਅਤੇ ਸੰਗੀਤ ਲਈ ਦਿੱਤੇ ਗਏ ਐਡਵਾਂਸ ਪੈਸੇ ਤੁਸੀਂ ਬੀਮੇ ਰਾਹੀਂ ਵਾਪਸ ਲੈ ਸਕਦੇ ਹੋ।

Exit mobile version