ਅੰਬਾਲਾ ਸਿਟੀ (ਰਾਘਵ) : ਨੀਟ ਪੇਪਰ ‘ਚ ਧਾਂਦਲੀ ਨੂੰ ਲੈ ਕੇ ਸ਼ਨੀਵਾਰ ਨੂੰ ਅੰਬਾਲਾ ਦੇ ਸੈਕਟਰ 10 ਸਥਿਤ ਭਾਜਪਾ ਜ਼ਿਲਾ ਦਫਤਰ ਦੇ ਬਾਹਰ ਕਾਂਗਰਸੀਆਂ ਨੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਏ.ਆਈ.ਸੀ.ਸੀ ਸਕੱਤਰ ਚੇਤਨ ਚੌਹਾਨ ਦੀ ਅਗਵਾਈ ‘ਚ ਉਹ ਸੈਕਟਰ-10 ਦੇ ਗੁਰਦੁਆਰਾ ਸਾਹਿਬ ਤੋਂ ਭਾਜਪਾ ਦੇ ਦਫਤਰ ਪੁੱਜੇ। ਜਿੱਥੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਇਸ ਦੌਰਾਨ ਪੁਲੀਸ ਨੇ ਬੈਰੀਕੇਡ ਲਾਏ ਹੋਏ ਸਨ ਪਰ ਚੇਤਨ ਚੌਹਾਨ ਆਪਣੇ ਸਾਥੀਆਂ ਸਮੇਤ ਉਨ੍ਹਾਂ ਨੂੰ ਪਾਰ ਕਰਕੇ ਗੇਟ ਕੋਲ ਪਹੁੰਚ ਗਿਆ। ਜਿੱਥੇ ਪੁਲਿਸ ਨਾਲ ਹੱਥੋਪਾਈ ਵੀ ਹੋ ਗਈ ਅਤੇ ਉਨ੍ਹਾਂ ਨੇ ਗੇਟ ਨੂੰ ਤਾਲਾ ਲਗਾ ਦਿੱਤਾ। ਹਾਲਾਂਕਿ ਪ੍ਰਦਰਸ਼ਨਕਾਰੀ ਤਾਲਾ ਲਗਾ ਕੇ ਵਾਪਸ ਮੁੜੇ ਹੀ ਸੀ, ਉਸਦੇ ਦੋ ਮਿੰਟਾਂ ਵਿੱਚ ਹੀ ਤਾਲਾ ਤੋੜ ਦਿਤਾ ਗਿਆ। ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਚੇਤਨ ਚੌਹਾਨ ਨੇ ਕਿਹਾ ਕਿ ਜਦੋਂ ਭਾਜਪਾ ਸਰਕਾਰ ਦੇਸ਼ ਦੀ ਸਿੱਖਿਆ ਪ੍ਰਣਾਲੀ ਨਹੀਂ ਚਲਾ ਸਕਦੀ ਤਾਂ ਉਨ੍ਹਾਂ ਨੂੰ ਭਾਜਪਾ ਦੇ ਦਫ਼ਤਰ ਵੀ ਨਹੀਂ ਚਲਾਉਣੇ ਚਾਹੀਦੇ। ਇਸ ਦੇ ਵਿਰੋਧ ਵਿੱਚ ਪ੍ਰਦਰਸ਼ਨਕਾਰੀਆਂ ਨੇ ਅੰਬਾਲਾ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਦੇ ਗੇਟ ਨੂੰ ਤਾਲਾ ਲਾ ਦਿੱਤਾ।