ਅੰਮ੍ਰਿਤਸਰ (ਹਰਮੀਤ) – ਪੰਜਾਬ ਵਿਚ 13 ਲੋਕ ਸਭਾ ਸੀਟਾਂ ‘ਤੇ 1 ਜੂਨ ਨੂੰ ਹੋਈਆਂ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾ ਰਹੇ ਹਨ। ਇਸ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਇਸੇ ਤਹਿਤ ਅੰਮ੍ਰਿਤਸਰ ਸੀਟ ‘ਤੇ ਵੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਸ਼ੁਰੂਆਤ ਰੁਝਾਨ ‘ਚ ਸਭ ਤੋਂ ਪਹਿਲਾਂ ਭਾਜਪਾ ਦੇ ਉਮੀਦਵਾਰ ਤਰਨਜੀਤ ਸੰਧੂ ਅੱਗੇ ਰਹੇ। ਜਿਸ ਤੋਂ ‘ਆਪ’ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ1402 , ਕਾਂਗਰਸ ਦੇ ਉਮੀਦਵਾਰ ਗਰਜੀਤ ਸਿੰਘ ਔਜਲਾ 2097 , ਅਕਾਲੀ ਦੇ ਉਮੀਦਵਾਰ ਅਨਿਲ ਜੋਸ਼ੀ 1147 ਅਤੇ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ 1052 ਹਨ।
ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਨੇ 35587 ਲੀਡ ਨਾਲ ਜਿੱਤ ਹਾਸ਼ਲ ਕੀਤੀ
ਗੁਰਜੀਤ ਸਿੰਘ ਔਜਲਾ (ਕਾਂਗਰਸ)- 247385
ਕੁਲਦੀਪ ਸਿੰਘ ਧਾਲੀਵਾਲ (ਆਪ)- 209798
ਤਰਨਜੀਤ ਸਿੰਘ ਸੰਧੂ ਸਮੁੰਦਰੀ (ਭਾਜਪਾ) -194580
ਅਨਿਲ ਜੋਸ਼ੀ (ਅਕਾਲੀ)-158883
ਦੱਸ ਦੇਈਏ ਲੋਕ ਸਭਾ ਹਲਕਾ ਅੰਮ੍ਰਿਤਸਰ ‘ਚ 54.02 ਫੀਸਦੀ ਵੋਟਿੰਗ ਹੋਈ ਹੈ ਜਿੱਥੇ ਅਜਨਾਲਾ-11 ‘ਚ 64.30 ਫੀਸਦੀ, ਅੰਮ੍ਰਿਤਸਰ ਸੈਂਟਰਲ-17 ‘ਚ 47.85 ਫੀਸਦੀ, ਅੰਮ੍ਰਿਤਸਰ ਪੂਰਬੀ-18 ‘ਚ 54.09 ਫੀਸਦੀ, ਅੰਮ੍ਰਿਤਸਰ ਉੱਤਰੀ -15 ‘ਚ 54.32 ਫੀਸਦੀ, ਅੰਮ੍ਰਿਤਸਰ ਦੱਖਣੀ-19 ‘ਚ 43.10 ਫੀਸਦੀ, ਅੰਮ੍ਰਿਤਸਰ ਪੱਛਮੀ-16 ‘ਚ 48.10 ਫੀਸਦੀ, ਅਟਾਰੀ-20 ‘ਚ 54.80 ਫੀਸਦੀ, ਮਜੀਠਾ-13 ‘ਚ 61.28 ਫੀਸਦੀ ਅਤੇ ਰਾਜਾਸਾਂਸੀ-12 ‘ਚ 58.90 ਫੀਸਦੀ ਵੋਟਿੰਗ ਹੋਈ ਹੈ। ਜ਼ਿਲ੍ਹੇ ’ਚ ਵੋਟਿੰਗ ਫੀਸਦੀ ਦੀ ਗੱਲ ਕਰੀਏ ਤਾਂ ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਸਭ ਤੋਂ ਜ਼ਿਆਦਾ ਵੋਟਿੰਗ ਅਜਨਾਲਾ-11 ’ਚ 66.03 ਫੀਸਦੀ ਅਤੇ ਅੰਮ੍ਰਿਤਸਰ ਪੱਛਮੀ-16 ’ਚ ਸਭ ਤੋਂ ਘੱਟ 48.10 ਫੀਸਦੀ ਵੋਟਿੰਗ ਹੋਈ। ਸ਼ਹਿਰੀ ਇਲਾਕੇ ਦੀ ਤੁਲਨਾ ’ਚ ਇਸ ਵਾਰ ਪੇਂਡੂ ਇਲਾਕਿਆਂ ’ਚ ਜ਼ਿਆਦਾ ਵੋਟਿੰਗ ਹੋਈ ਹੈ। ਜ਼ਿਲੇ ’ਚ ਕੁੱਲ 16.11 ਲੱਖ ਤੇ 263 ਵੋਟਰ ਹੈ।
ਇਨ੍ਹਾਂ ਵੋਟਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ
ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਵਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਭਾਜਪਾ ਵਲੋਂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ, ਸ਼੍ਰੋਮਣੀ ਅਕਾਲੀ ਦਲ ਤੋਂ ਅਨੀਲ ਜੋਸ਼ੀ, ਕਾਂਗਰਸ ਤੋਂ ਗੁਰਜੀਤ ਸਿੰਘ ਔਜਲਾ ਅਤੇ ਬਹੁਜਨ ਸਮਾਜ ਪਾਰਟੀ ਤੋਂ ਵਿਸ਼ਾਲ ਸਿੱਧੂ ਦੀ ਕਿਸਮਤ ਦਾ ਫੈਸਲਾ ਹੋਵੇਗਾ।
ਕਿੱਥੇ ਕਿੰਨੇ ਵੋਟਰ?
ਜ਼ਿਲ੍ਹਾ ਅੰਮ੍ਰਿਤਸਰ ’ਚ ਸੰਸਦੀ ਖੇਤਰ ਦੀ ਗੱਲ ਕਰੀਏ ਤਾਂ ਅੰਕੜਿਆਂ ਦੇ ਅਨੁਸਾਰ ਅਜਨਾਲਾ ਹਲਕੇ ’ਚ 85383 ਮਰਦ, 78012 ਔਰਤਾਂ ਅਤੇ 3 ਥਰਡ ਜੈਂਡਰ ਹਨ, ਜਦਕਿ ਵਿਧਾਨ ਸਭਾ ਹਲਕਾ ਰਾਜਾਸਾਂਸੀ ’ਚ 94592 ਮਰਦ, 84585 ਔਰਤਾਂ ਅਤੇ 6 ਥਰਡ ਜੈਂਡਰ ਹਨ , ਹਲਕਾ ਮਜੀਠਾ ’ਚ 88610 ਮਰਦ, 80680 ਔਰਤਾਂ ਅਤੇ 2 ਥਰਡ ਜੈਂਡਰ ਹਨ, ਵਿਧਾਨ ਸਭਾ ਹਲਕਾ ਉੱਤਰੀ ’ਚ 106327 ਮਰਦ, 99051 ਔਰਤਾਂ ਅਤੇ 9 ਥਰਡ ਜੈਂਡਰ ਹਨ, ਹਲਕਾ ਪੱਛਮੀ ’ਚ 114236 ਪੁਰਸ਼ ਅਤੇ 105095 ਔਰਤਾਂ ਅਤੇ 9 ਥਰਡ ਲਿੰਗ ਹਨ, ਹਲਕਾ ਕੇਂਦਰੀ ’ਚ 76488 ਮਰਦ, 68827 ਔਰਤਾਂ ਅਤੇ 17 ਥਰਡ ਜੈਂਡਰ ਹਨ, ਹਲਕਾ ਪੂਰਬੀ ’ਚ 88986 ਮਰਦ, 80101 ਔਰਤਾਂ ਅਤੇ 5 ਥਰਡ ਜੈਂਡਰ ਹਨ, ਹਲਕਾ ਦੱਖਣੀ ’ਚ 87334 ਮਰਦ, 79017 ਔਰਤਾਂ ਅਤੇ 9 ਥਰਡ ਜੈਂਡਰ ਹਨ, ਹਲਕਾ ਅਟਾਰੀ ’ਚ 102478 ਮਰਦ , 90398 ਔਰਤਾਂ ਅਤੇ 3 ਥਰਡ ਜੈਂਡਰ ਹਨ।