ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੱਤੇਵਾੜਾ ਪ੍ਰਾਜੈਕਟ ਨੂੰ ਲੈ ਕੇ ਅੱਜ ਪੀਏਸੀ ਨਾਲ ਮੀਟਿੰਗ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਰੱਦ ਕਰਨ ਦਾ ਫੈਸਲਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਦਰਿਆਵਾਂ ਦੇ ਕੰਢੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲੇ ਹੋਰ ਉਦਯੋਗ ਨਹੀਂ ਲਗਾਏ ਜਾਣਗੇ।
ਮੱਤੇਵਾੜਾ ਵਿਖੇ ਪਿਛਲੀ ਕਾਂਗਰਸ ਸਰਕਾਰ ਵੱਲੋਂ ਮਨਜ਼ੂਰ ਕੀਤਾ ਗਿਆ ਟੈਕਸਟਾਈਲ ਪਾਰਕ ਨਹੀਂ ਲੱਗੇਗਾ…ਅੱਜ PAC ਨਾਲ ਮੀਟਿੰਗ ਤੋਂ ਬਾਅਦ ਸਾਡੀ ਸਰਕਾਰ ਨੇ ਇਹ ਫ਼ੈਸਲਾ ਲਿਆ..ਸਗੋਂ ਇਹੀ ਨਹੀਂ ਕੋਈ ਵੀ ਹੋਰ ਇੰਡਸਟਰੀ ਜੋ ਪਾਣੀ ਗੰਧਲਾ ਕਰਦੀ ਹੋਵੇਗੀ ਉਹ ਦਰਿਆਵਾਂ ਦੇ ਕੰਡੇ ਨਹੀਂ ਲੱਗੇਗੀ…
ਪੰਜਾਬ ਦੀ ਧਰਤੀ ਤੇ ਪਾਣੀ ਬਚਾਉਣ ਲਈ ਅਸੀਂ ਵਚਨਬੱਧ ਹਾਂ… pic.twitter.com/23TeXiwOua
— Bhagwant Mann (@BhagwantMann) July 11, 2022
ਸੀਐਮ ਮਾਨ ਨੇ ਟਵੀਟ ਕਰਕੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵੱਲੋਂ ਮਨਜ਼ੂਰ ਕੀਤਾ ਟੈਕਸਟਾਈਲ ਪਾਰਕ ਮੱਤੇਵਾੜਾ ਵਿੱਚ ਨਹੀਂ ਬਣਾਇਆ ਜਾਵੇਗਾ। ਸਾਡੀ ਸਰਕਾਰ ਨੇ ਅੱਜ ਪੀਏਸੀ ਨਾਲ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ। ਇੰਨਾ ਹੀ ਨਹੀਂ ਦਰਿਆਵਾਂ ਦੇ ਕੰਢੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲੇ ਹੋਰ ਉਦਯੋਗ ਵੀ ਨਹੀਂ ਲਗਾਏ ਜਾਣਗੇ। ਅਸੀਂ ਪੰਜਾਬ ਦੀ ਧਰਤੀ ‘ਤੇ ਪਾਣੀ ਬਚਾਉਣ ਲਈ ਵਚਨਬੱਧ ਹਾਂ। ਦਰਅਸਲ, ਇਸ ਕਾਰਨ ਪਾਣੀ ਕਾਫੀ ਹੱਦ ਤੱਕ ਪ੍ਰਦੁਸ਼ਿਤ ਹੋਣ ਦਾ ਖਤਰਾ ਹੈ।