Friday, November 15, 2024
HomePunjabCM ਮਾਨ ਨੇ ਖੇਤੀਬਾੜੀ ਸੰਬੰਧੀ ਸਮੱਸਿਆਵਾਂ ਦੇ ਹੱਲ ਲਈ ਜਰਮਨ ਕੰਪਨੀ ਤੋਂ...

CM ਮਾਨ ਨੇ ਖੇਤੀਬਾੜੀ ਸੰਬੰਧੀ ਸਮੱਸਿਆਵਾਂ ਦੇ ਹੱਲ ਲਈ ਜਰਮਨ ਕੰਪਨੀ ਤੋਂ ਮੰਗਿਆ ਸਹਿਯੋਗ, ਇਨ੍ਹਾਂ ਮੁੱਦਿਆਂ ਦਾ ਹੋਵੇਗਾ ਨਿਪਟਾਰਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਨ੍ਹੀਂ ਦਿਨੀਂ ਜਰਮਨੀ ਦੇ ਦੌਰੇ ‘ਤੇ ਹਨ। ਦਰਅਸਲ, ਸੀਐਮ ਖੇਤੀਬਾੜੀ ਸੰਬੰਧੀ ਸਮੱਸਿਆਵਾਂ ਦੇ ਹੱਲ ਲਈ ਜਰਮਨ ਕੰਪਨੀ ਤੋਂ ਸਹਿਯੋਗ ਦੀ ਮੰਗ ਕੀਤੀ। ਦੱਸ ਦੇਈਏ ਕਿ ਉਨ੍ਹਾਂ ਵੱਲੋਂ ਮੌਸਮੀ ਤਬਦੀਲੀ, ਸਿੰਚਾਈ, ਫਸਲਾਂ ਦੇ ਝਾੜ ਦੀ ਭਵਿੱਖਬਾਣੀ, ਫਸਲਾਂ ਦੀ ਪ੍ਰਗਤੀ ਦਾ ਵਿਸ਼ਲੇਸ਼ਣ, ਜਲਵਾਯੂ ਪਰਿਵਰਤਨ ਮੁਲਾਂਕਣ ਅਤੇ ਖੇਤੀ ਉਤਪਾਦਨ ‘ਤੇ ਪ੍ਰਭਾਵ ਵਰਗੇ ਮਹੱਤਵਪੂਰਨ ਮੁੱਦਿਆਂ ਨਾਲ ਨਜਿੱਠਣ ਲਈ ਇਹ ਖਾਸ ਮੀਟਿੰਗ ਕੀਤੀ ਗਈ ਹੈ।

ਇਸ ਦੌਰਾਨ ਮੁੱਖ ਮੰਤਰੀ ਨੇ ਕੰਪਨੀ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ ਪੰਜਾਬ ਮੁੱਖ ਤੌਰ ‘ਤੇ ਖੇਤੀ ਆਧਾਰਿਤ ਆਰਥਿਕਤਾ ਹੈ, ਜਿਸ ਦੀ ਬਹੁਗਿਣਤੀ ਆਬਾਦੀ ਖੇਤੀ ‘ਤੇ ਨਿਰਭਰ ਹੈ। ਪੰਜਾਬ ਆਪਣੀਆਂ ਖੇਤੀ ਗਤੀਵਿਧੀਆਂ ਨੂੰ ਆਧੁਨਿਕ ਲੀਹਾਂ ‘ਤੇ ਅਨੁਕੂਲ ਬਣਾਉਣਾ ਚਾਹੁੰਦਾ ਹੈ ਤਾਂ ਜੋ ਸੂਬੇ ਦੇ ਕਿਸਾਨਾਂ ਦੀ ਵੱਡੇ ਪੱਧਰ ‘ਤੇ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾ ਸਕੇ।

ਇਸਦੇ ਨਾਲ ਹੀ ਭਗਵੰਤ ਮਾਨ ਨੇ ਬਿਆਵਾ ਕੰਪਨੀ ਨੂੰ ਡਿਜੀਟਾਈਜ਼ੇਸ਼ਨ ਰਾਹੀਂ ਪੰਜਾਬ ਦੇ ਮਸ਼ੀਨੀਕਰਨ ਅਤੇ ਖੇਤੀਬਾੜੀ ਵਿੱਚ ਮਦਦ ਕਰਨ ਲਈ ਟਿਕਾਊ ਖੇਤੀ ਕਾਰੋਬਾਰ ਲਈ ਹੱਲ ਮੁਹੱਈਆ ਕਰਵਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਬਿਆਵਾ, ਇੱਕ ਪ੍ਰਮੁੱਖ ਖੇਤੀ ਕਾਰੋਬਾਰ ਅਤੇ ਸੇਵਾ ਪ੍ਰਦਾਤਾ, ਪੰਜਾਬ ਦੇ ਉਦਯੋਗਿਕ ਵਾਤਾਵਰਣ ਢਾਂਚੇ ਨੂੰ ਮੁੱਲ ਲੜੀ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਇਸ ਦੌਰਾਨ ਉਨ੍ਹਾਂ ਨੇ 23 ਅਤੇ 24 ਫਰਵਰੀ 2023 ਨੂੰ ਹੋਣ ਵਾਲੇ ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸਮਿਟ ਵਿੱਚ ਭਾਗ ਲੈਣ ਲਈ ਬਿਆਵਾ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਨੂੰ ਸੱਦਾ ਦਿੱਤਾ।

RELATED ARTICLES

LEAVE A REPLY

Please enter your comment!
Please enter your name here

Most Popular

Recent Comments