Nation Post

CM ਮਾਨ ਨੇ ਇਜ਼ਰਾਈਲੀ ਕੰਪਨੀ Mekorot ਦੇ ਨੁਮਾਇੰਦਿਆਂ ਨਾਲ ਕੀਤੀ ਮੁਲਾਕਾਤ, ਕਿਹਾ- ਲੈ ਕੇ ਆਵਾਂਗੇ ਨਵੇਂ ਪ੍ਰੋਜੈਕਟ

ਚੰਡੀਗੜ੍ਹ: ਪੰਜਾਬ ਵਿੱਚ ਗੰਦੇ ਪਾਣੀ ਦੀ ਸਮੱਸਿਆ ਹੁਣ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਇਸ ਨਾਲ ਨਾ ਸਿਰਫ ਲੋਕਾਂ ਦੀ ਸਿਹਤ ‘ਤੇ ਮਾੜਾ ਅਸਰ ਪੈ ਰਿਹਾ ਹੈ, ਸਗੋਂ ਇਸ ਨਾਲ ਹੋਰ ਵੀ ਕਈ ਨੁਕਸਾਨ ਹੋ ਰਹੇ ਹਨ। ਇਸ ਸਬੰਧੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਇਜ਼ਰਾਈਲੀ ਕੰਪਨੀ ਮੇਕੋਰੋਟ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਕੇ ਸਾਫ਼ ਪਾਣੀ ਦੇ ਮੁੱਦੇ ‘ਤੇ ਗੱਲਬਾਤ ਕੀਤੀ।

ਇਸ ਦੀਆਂ ਕੁਝ ਤਸਵੀਰਾਂ ਸੀਐਮ ਮਾਨ ਨੇ ਵੀ ਸ਼ੇਅਰ ਕੀਤੀਆਂ ਹਨ। ਜਿਸ ਦੇ ਨਾਲ ਉਨ੍ਹਾਂ ਨੇ ਪੰਜਾਬ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਗੰਭੀਰ ਸਮੱਸਿਆ ਨੂੰ ਲਿਖਿਆ…ਪੰਜ ਦਰਿਆਵਾਂ ਦੀ ਧਰਤੀ ਦੇ ਲੋਕਾਂ ਨੂੰ ਸਾਫ਼ ਪਾਣੀ ਨਾ ਮਿਲਣਾ ਇੱਕ ਵੱਡੀ ਤ੍ਰਾਸਦੀ ਹੈ…ਇਸਰਾਈਲ ਦੀ ਕੰਪਨੀ #mekorot ਦੇ ਨੁਮਾਇੰਦਿਆਂ ਨੂੰ ਮਿਲ ਕੇ ਨਵੇਂ ਪ੍ਰੋਜੈਕਟ ਲੈ ਕੇ ਆਉਣਗੇ। ਕੰਪਨੀ…ਮੇਰੀ ਸਰਕਾਰ ਪੰਜਾਬੀਆਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਵਚਨਬੱਧ…

Exit mobile version