ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਮੰਗਲਵਾਰ ਨੂੰ ਇੱਕ ਗਿਆਨ ਸਾਂਝਾਕਰਨ (Knowledge Sharing Agreement) ਸਮਝੌਤਾ ਹੋਇਆ। ਇਸ ਮੌਕੇ ਸੀਐਮ ਕੇਜਰੀਵਾਲ ਨੇ ਕਿਹਾ ਕਿ ਇਹ ਇੱਕ ਵਿਲੱਖਣ ਪਹਿਲ ਕਦਮੀ ਹੈ, ਜਦੋਂ ਇੱਕ ਰਾਜ ਸਰਕਾਰ ਨੇ ਦੂਜੇ ਰਾਜ ਸਰਕਾਰ ਨਾਲ ਅਜਿਹਾ ਸਮਝੌਤਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਦਿੱਲੀ ਤੋਂ ਸਿੱਖ ਕੇ ਪੰਜਾਬ ਵਿੱਚ ਵੀ ਚੰਗੇ ਕੰਮ ਕੀਤੇ ਜਾਣਗੇ। ਇਸ ਸਮਝੌਤੇ ਤਹਿਤ ਦੋਵੇਂ ਸਰਕਾਰਾਂ ਹਰ ਖੇਤਰ ਵਿੱਚ ਇੱਕ ਦੂਜੇ ਨਾਲ ਗਿਆਨ ਸਾਂਝਾ ਕਰਨਗੀਆਂ।
ਦਿੱਲੀ CM ਅਰਵਿੰਦ ਕੇਜਰੀਵਾਲ ਜੀ ਨਾਲ਼ ਸਾਂਝੀ ਪ੍ਰੈੱਸ ਕਾਨਫਰੰਸ | LIVE https://t.co/iBAjhg2HnP
— Bhagwant Mann (@BhagwantMann) April 26, 2022
ਇਸ ਦੇ ਨਾਲ ਹੀ ਸੀਐਮ ਭਾਗਵਤ ਮਾਨ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਲੰਡਨ ਅਤੇ ਕੈਲੀਫੋਰਨੀਆ ਨਹੀਂ ਬਣਾਉਣਾ ਹੈ। ਅਸੀਂ ਪੰਜਾਬ ਨੂੰ ਆਪਣਾ ਉਹੀ ਪੁਰਾਣਾ ਪੰਜਾਬ ਬਣਾਉਣਾ ਹੈ। ਦਿੱਲੀ ਦੀਆਂ ਚੰਗੀਆਂ ਗੱਲਾਂ ਸਿੱਖ ਕੇ ਪੰਜਾਬ ਵਿੱਚ ਲਾਗੂ ਕਰਾਂਗੇ। ਅਸੀਂ ਇੱਥੋਂ ਦੇ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਦਾ ਦੌਰਾ ਕੀਤਾ ਅਤੇ ਦੇਖਿਆ ਕਿ ਸਾਨੂੰ ਆਪਣੇ ਪੰਜਾਬ ਵਿੱਚ ਵੀ ਇਸ ਨੂੰ ਲਾਗੂ ਕਰਨ ਦੀ ਲੋੜ ਹੈ।
ਸੁਖਪਾਲ ਖਹਿਰਾ ਨੇ ਚੁੱਕੇ ਸਵਾਲ
ਇਸ ਸਮਝੌਤੇ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ‘ਆਪ’ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ (Sukhpal Khaira) ਨੇ ਟਵੀਟ ਕਰਕੇ ਸੀਐਮ ਕੇਜਰੀਵਾਲ ਅਤੇ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਿਆ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਦਿੱਲੀ ਸਰਕਾਰ ਨਾਲ ਸਮਝੌਤਾ ਆਤਮ ਸਮਰਪਣ ਦੇ ਬਰਾਬਰ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਅਸੀਂ ਆਪਣੇ ਆਪ ਨੂੰ ਕਿਸੇ ਹੋਰ ਸੂਬੇ ਦੇ ਸਪੁਰਦ ਕਰ ਦਿੰਦੇ ਹਾਂ ਤਾਂ ਪੰਜਾਬ ਆਪਣੇ ਪਾਣੀਆਂ, ਭਾਸ਼ਾ ਆਦਿ ਦੀ ਰਾਖੀ ਕਿਵੇਂ ਕਰੇਗਾ।